ਖੰਨਾ-ਟਰੈਵਲ ਏਜੰਟ ਦੇ ਸਤਾਏ ਖੰਨਾ ਕੋਲ ਪੈਂਦੇ ਪਿੰਡ ਬਗਲੀ ਕਲਾਂ ਦੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਪੱਚੀ ਸਾਲਾ ਰਵੀਦੀਪ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਇਕ ਟਰੈਵਲ ਏਜੰਟ ਰਣਧੀਰ ਸਿੰਘ ਗੋਲਡੀ ਨੇ ਉਸ ਨੂੰ ਦੁਬਈ ਭੇਜਣ ਦੇ ਨਾਮ ਤੇ ਕਥਿਤ ਤੌਰ ਤੇ ਪਾਸਪੋਰਟ ਅਤੇ 65 ਹਜ਼ਾਰ ਰੁਪਏ ਲੈ ਲਏ, ਪਰ ਕਾਫੀ ਚਿਰ ਤਕ ਰਵੀਦੀਪ ਨੂੰ ਦੁਬਈ ਨਹੀਂ ਭੇਜਿਆ ਗਿਆ, ਪੈਸੇ ਤੇ ਪਾਸਪੋਰਟ ਵਾਪਸ ਮੰਗੇ ਜਾਣ ਤੇ ਉਲਟਾ ਧਮਕੀ ਦੇਣ ਲੱਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਉਹਨਾਂ ਨੇ ਏਜੰਟ ਨੂੰ ਪੈਸੇ ਵਿਆਜੂ ਚੁੱਕ ਕੇ ਦਿੱਤੇ ਸੀ, ਪ੍ਰੇਸ਼ਾਨੀ ਚ ਉਹਨਾਂ ਦੇ ਮੁੰਡੇ ਨੇ ਜਹਿਰ ਖਾ ਕੇ ਜਾਨ ਦੇ ਦਿੱਤੀ। ਪੁਲਸ ਨੇ ਏਜੰਟ ਖਿਲਾਫ ਕੇਸ ਦਰਜ ਕਰ ਲਿਆ ਹੈ, ਉਹ ਫਰਾਰ ਦੱਸਿਆ ਜਾ ਰਿਹਾ ਹੈ।
Comment here