ਅਪਰਾਧਖਬਰਾਂ

ਟਰੇਨਾਂ ’ਚ ਸ਼ਰਾਬ ਦੀ ਤਸਕਰੀ ਕਰਦੀਆਂ 12 ਔਰਤਾਂ ਕਾਬੂ

ਮੁੰਬਈ-ਪੱਛਮੀ ਰੇਲਵੇ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਵਾਪੀ ਅਤੇ ਬਗਵਾੜਾ ਵਿਚਕਾਰ ਚੱਲਣ ਵਾਲੀਆਂ ਯਾਤਰੀ ਟਰੇਨਾਂ ਵਿੱਚ ਵਾਰ-ਵਾਰ ਅਲਾਰਮ ਚੇਨਾਂ ਨੂੰ ਬਿਨਾਂ ਵਜ੍ਹਾ ਖਿੱਚੇ ਜਾਣ ਦੇ ਮਾਮਲਿਆਂ ਦੇ ਮੱਦੇਨਜ਼ਰ ਆਰਪੀਐਫ ਦੀ ਟੀਮ ਨੇ ਚੌਕਸੀ ਵਧਾ ਕੇ 12 ਔਰਤਾਂ ਨੂੰ ਨਾਜਾਇਜ਼ ਸ਼ਰਾਬ ਲੈ ਕੇ ਜਾਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਵੱਡੀ ਮਾਤਰਾ ‘ਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਦੋਸ਼ੀ ਔਰਤਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼੍ਰੀ ਸੁਮਿਤ ਅਨੁਸਾਰ ਬੇਲੋੜੇ ਅਲਾਰਮ ਚੇਨਾਂ ਨੂੰ ਖਿੱਚਣ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਆਰਪੀਐਫ ਨੇ ਇਨ੍ਹਾਂ ਸ਼ੱਕੀ ਮਾਮਲਿਆਂ ‘ਤੇ ਲਗਾਤਾਰ ਨਿਗਰਾਨੀ ਰੱਖੀ। 6 ਫਰਵਰੀ 2022 ਨੂੰ, ਵਾਪੀ-ਬਗਵਾੜਾ ਰੇਲਵੇ ਜ਼ੋਨ ਦੇ ਪੱਛਮ ਵਿੱਚ ਰੇਲਵੇ ਟ੍ਰੈਕ ਦੇ ਨੇੜੇ ਸ਼ੱਕੀ ਗਤੀਵਿਧੀ ਦੇ ਆਧਾਰ ‘ਤੇ ਆਰਪੀਐਫ ਟੀਮ ਦੁਆਰਾ ਭਾਰੀ ਸਾਮਾਨ ਲਿਜਾ ਰਹੀਆਂ 12 ਔਰਤਾਂ ਤੋਂ ਪੁੱਛਗਿੱਛ ਕੀਤੀ ਗਈ। ਪੁੱਛਗਿਛ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਕੋਲ ਨਾਜਾਇਜ਼ ਸ਼ਰਾਬ ਹੈ। ਇਨ੍ਹਾਂ ਔਰਤਾਂ ਨੂੰ ਆਰਪੀਐਫ ਚੌਕੀ ਵਾਪੀ ਵਿਖੇ ਜਾਂਚ ਲਈ ਲਿਆਂਦਾ ਗਿਆ, ਜਿੱਥੇ ਕਰੀਬ 32 ਪੇਟੀਆਂ ਵਿੱਚੋਂ 1536 ਬੋਤਲਾਂ ਬਰਾਮਦ ਹੋਈਆਂ। ਹੋਰ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਨਾਜਾਇਜ਼ ਸ਼ਰਾਬ ਦੇ ਧੰਦੇ ‘ਚ ਸ਼ਾਮਲ ਇਕ ਔਰਤ ਵਾਪੀ ਸਟੇਸ਼ਨ ਤੋਂ ਟਰੇਨ ‘ਚ ਚੜ੍ਹ ਕੇ ਵਾਪੀ-ਬਗਵਾੜਾ ਸੈਕਸ਼ਨ ‘ਚ ਅਲਾਰਮ ਦੀ ਚੇਨ ਖਿੱਚਦੀ ਸੀ, ਜਿਸ ਤੋਂ ਬਾਅਦ ਹੋਰ ਬਾਹਰ ਦੀਆਂ ਔਰਤਾਂ ਵੀ ਟਰੇਨ ‘ਚ ਚੜ੍ਹ ਜਾਂਦੀਆਂ ਸਨ। ਸਾਰੀਆਂ 12 ਬਾਹਰੀ ਔਰਤਾਂ ਦਾ ਕੋਵਿਡ ਟੈਸਟ ਕਰਵਾਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਲਈ ਉਨ੍ਹਾਂ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਨ੍ਹਾਂ ਨੂੰ ਜੀਆਰਪੀ, ਵਾਪੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Comment here