ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਟਰੂਡੋ ਸਰਕਾਰ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕੇ ਕਰੇਗੀ

ਓਟਾਵਾ : ਕੈਨੇਡਾ ਸਰਕਾਰ ਨੇ ਇਕ ਅਹਿਮ ਐਲਾਨ ਕੀਤਾ ਹੈ। ਇਸ ਐਲਾਨ ਦੇ ਤਹਿਤ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕੀਤਾ ਜਾਵੇਗਾ।ਇਮੀਗ੍ਰੇਸ਼ਨ ਕੈਨੈਡਾ  ਵਲੋਂ ਇਸ ਸਾਲ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਲਈ 15,000 ਤੱਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ। ਇਸ ਬਾਬਤ ਅਗਲੇ 2 ਹਫ਼ਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਲਈ ਸੱਦੇ ਭੇਜੇ ਜਾਣਗੇ, ਜਿਹਨਾਂ ਵਿਚੋਂ 15,000 ਅਰਜ਼ੀਆਂ ਦੀ ਚੋਣ ਹੋਵੇਗੀ।
ਇਸ ਦੇ ਨਾਲ ਹੀ ਸਾਲ 2020 ਦੇ ਪੂਲ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਲਈ ਦਿਲਚਸਪੀ ਦੀ ਗਿਣਤੀ ਕਾਰਨ ਆਈਆਰਸੀਸੀ ਉਸ ਪੂਲ ਤੋਂ ਚੁਣੇ ਗਏ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਭੇਜੇਗਾ। ਸਾਲ 2021 ਲਈ ਵੀ ਇਹੀ ਰੁਝਾਨ ਜਾਰੀ ਰਹੇਗਾ। ਜਿਹਨਾਂ ਨੇ 2020 ਵਿੱਚ ਸਪਾਂਸਰ ਫਾਰਮ ਵਿਚ ਦਿਲਚਸਪੀ ਦਿਖਾਈ ਸੀ, ਪਰ ਉਹਨਾਂ ਨੂੰ  ਜਨਵਰੀ 2021 ਜਾਂ ਸਤੰਬਰ 2021 ਵਿੱਚ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਸੀ ,ਉਹਨਾ ਨੂੰ ਵੀ ਸੱਦੇ ਭੇਜੇ ਜਾਣਗੇ।

Comment here