ਓਟਾਵਾ : ਹਰ ਵੇਲੇ ਲੋਕਾਂ ਦੇ ਹਿੱਤਾ ‘ਚ ਗੱਲ ਕਰਨ ਵਾਲੇ ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ‘ਚ 50 ਹਜ਼ਾਰ ਟਰੱਕ ਚਾਲਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ‘ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਇਹ ਟਰੱਕ ਚਾਲਕ ‘ਨਫਰਤ ਨਾਲ ਭਰੀ ਬਿਆਨਬਾਜ਼ੀ’ ਕਰ ਰਹੇ ਹਨ ਅਤੇ ਇਸ ਕਾਰਨ ਉਹ ‘ਆਜ਼ਾਦੀ ਕਾਫਲਾ’ ਨਾਲ ਮੁਲਾਕਾਤ ਨਹੀਂ ਕਰਨਗੇ। ਕੋਰੋਨਾ ਪਾਜ਼ੇਟਿਵ ਹੋਏ ਟਰੂਡੋ ਨੇ ਕਿਹਾ ਕਿ ਉਹ ਇਹਨਾਂ ਟਰੱਕ ਵਾਲਿਆਂ ਨੂੰ ਮਿਲਣ ਦੀ ਬਜਾਏ ਬਲੈਕ ਲਾਈਵਸ ਮੈਟਰ ਅੰਦੋਲਨ ਦੇ ਲੋਕਾਂ ਨਾਲ ਮੁਲਾਕਾਤ ਕਰਨਾ ਪਸੰਦ ਕਰਨਗੇ। ਉਨ੍ਹਾਂ ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਲੋਕ ਹੈਰਾਨ ਹਨ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਕੁਝ ਲੋਕਾਂ ਦੇ ਵਿਵਹਾਰ ਤੋਂ ਉਹ ਨਾਰਾਜ਼ ਹਨ। ਪੀਐਮ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਕਦੋਂ ਮਿਲਣ ਜਾ ਰਹੇ ਹਨ ਤਾਂ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕਿਸੇ ਪ੍ਰਦਰਸ਼ਨ ਵਿੱਚ ਜਾਣ ਦੀ ਇੱਛਾ ਨਹੀਂ ਹੈ, ਜਿੱਥੇ ਨਫਰਤ ਭਰੇ ਭਾਸ਼ਣ ਦਿੱਤੇ ਜਾ ਰਹੇ ਹਨ ਅਤੇ ਆਪਣੇ ਹੀ ਦੇਸ਼ ਦੇ ਲੋਕਾਂ ਦੇ ਖਿਲਾਫ ਹਿੰਸਾ ਕੀਤੀ ਜਾ ਰਹੀ ਹੈ।
ਟਰੂਡੋ ਨੇ ਟਰੱਕ ਚਾਲਕਾਂ ਨਾਲ ਮੁਲਾਕਾਤ ਕਰਨ ਤੋਂ ਕੀਤਾ ਇਨਕਾਰ

Comment here