ਸਿਆਸਤਖਬਰਾਂਦੁਨੀਆ

ਟਰੂਡੋ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਪੁਲਸ ਨੇ ਮਾਰੀ ਗੋਲੀ

ਕਿਊਬਿਕ-ਇਥੋਂ ਦੀ ਪੁਲਸ ਵਾਚਡੌਗ, ਬਿਊਰੋ ਡੇਸ ਐਨਕੁਏਟਸ ਇੰਡੀਪੈਂਡੈਂਟਸ (ਬੀਈਆਈ) ਨੇ ਦੁਸਕੀਆਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਤੇ ਕਿਊਬਿਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਕਿਊਬਿਕ ਪੁਲਸ ਨੇ ਗੋਲੀ ਮਾਰ ਦਿੱਤੀ ਹੈ।ਬੀਈਆਈ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਮਾਂਟਰੀਅਲ ਤੋਂ ਲਗਭਗ 180 ਕਿਲੋਮੀਟਰ ਪੂਰਬ ਵਿੱਚ ਸਕਾਟਸਟਾਊਨ ਵਿੱਚ ਬੁੱਧਵਾਰ ਤੜਕੇ ਵਾਪਰੀ। ਕਥਿਤ ਤੌਰ ‘ਤੇ ਵਿਅਕਤੀ ਜ਼ਖ਼ਮੀ ਹੈ ਅਤੇ ਉਸਦੀ ਹਾਲਤ ਸਥਿਰ ਹੈ। ਮਾਂਟਰੀਅਲ ਪੁਲਸ ਨੇ ਬੁੱਧਵਾਰ ਦੇਰ ਰਾਤ ਪੁਸ਼ਟੀ ਕੀਤੀ ਕਿ ਸ਼ੱਕੀ ਵਿਅਕਤੀ ਨੇ ਕਥਿਤ ਤੌਰ ‘ਤੇ ਲੇਗੌਲਟ ਅਤੇ ਟਰੂਡੋ ਨੂੰ ਧਮਕੀਆਂ ਦਿੱਤੀਆਂ ਸਨ।

Comment here