ਸਾਹਿਤਕ ਸੱਥ

ਝੋਰਾ?

-ਸਰਿਤਾ ਦੇਵੀ
ਜੋਤੀ ਦੀ ਮਾਂ ਨੂੰ ਮਰੇ 4 ਸਾਲ ਹੋ ਗਏ ਸਨ। ਉਹ ਆ ਦੀਪਣੀ ਮਾਂ ਦੇ ਵਿਛੋੜੇ ਨੂੰ ਨਹੀਂ ਭੁੱਲ ਸਕੀ, ਉਹ ਜਦੋਂ ਵੀ ਪੇਕੇ ਜਾਂਦੀ, ਪਿਤਾ ਅਤੇ ਭਤੀਜੇ ਭਤੀਜਿਆਂ ਦੇ ਪਿਆਰ ਕਾਰਨ ਪੇਕਿਆਂ ਤੋਂ ਮੋਹ ਨਹੀਂ ਟੁੱਟਿਆ ਸੀ, ਜੋਤੀ, ਦੋ ਭੈਣਾਂ ਤੇ ਇਕ ਭਰਾ ਸੀ ਜੋਤੀ ਸਕੂਲ ਵਿਚ ਅਧਿਆਪਕਾ ਸੀ, ਉਹ ਚਾਹੁੰਦੀ ਸੀ ਕਿ ਉਸਦੇ ਭਤੀਜੇ ਭਤੀਜੀਆਂ ਪੜ੍ਹ-ਲਿਖ ਕੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰਨ, ਜੋਤੀ ਦਾ ਭਰਾ ਸ਼ਰਾਬ ਦਾ ਸ਼ੌਕੀਨ ਸੀ ਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਨਹੀਂ ਲੈਂਦਾ ਸੀ, ਇਸ ਨਾਲ ਜੋਤੀ ਦੇ ਪਿਤਾ ਉਸ ਤੋਂ ਹਮੇਸ਼ਾਂ ਨਾਰਾਜ ਰਹਿੰਦੇ। ਤਿੰਨ ਬੱਚਿਆਂ ਦਾ ਪਿਤਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਅਜੇ ਮੁੰਡੂ ਹੀ ਸਮਝਦਾ ਸੀ ਪਰ ਉਸ ਦੇ ਭਤੀਜੇ- ਭਤੀਜੀਆਂ ਬਹੁਤ ਹੁਸ਼ਿਆਰ ਨਿਕਲੇ। ਲੋਕ ਕਹਿੰਦੇ ਕੇ ਨਿੰਦਰ ਦੀ ਔਲਾਦ ਤੇ ਬਹੁਤ ਵਧੀਆ ਹੈ, ਜੋਤੀ ਦੇ ਪਿਤਾ ਵੀ ਆਪਣੇ ਪੋਤੇ-ਪੋਤੀਆਂ ਨੂੰ ਜਾਨ ਨਾਲੋ ਵੱਧ ਕੇ ਪਿਆਰ ਕਰਦੇ, ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੰਦੇ। ਜੋਤੀ ਦੇ ਭਤੀਜੇ-ਭਤੀਜੀਆਂ ਜੋਤੀ ਨੂੰ ਜਾਨ ਤੋਂ ਵੀ ਵੱਧ ਪਿਆਰ ਕਰਦੇ, ਹਮੇਸ਼ਾਂ ਭੂਆ ਜੀ-ਭੂਆ ਜੀ ਕਹਿੰਦੇ ਉਨ੍ਹਾਂ ਦੀ ਜੁਬਾਨ ਨਾ ਥੱਕਦੇ।
ਤਿੰਨੇ ਭੈਣ -ਭਰਾ ਇਕੱਠੇ ਖੇਡਦੇ, ਇਕੱਠੇ ਖਾਂਦੇ ਪੀਂਦੇ, ਇੰਝ ਬੜੀ ਖੁਸ਼ੀ ਨਾਲ ਪਰਿਵਾਰ ਚੱਲ ਰਿਹਾ ਸੀ, ਪਰ ਅਚਾਨਕ 6 ਮਹੀਨਿਆਂ ਤੋਂ ਵੱਡੀ ਬੇਟੀ ਦੇ ਸੁਭਾਅ ਵਿੱਚ ਬਦਲਾਵ ਆ ਗਿਆ, ਹੁਣ ਜਦੋਂ ਜੋਤੀ ਪੇਕੇ ਜਾਂਦੀ ਉਸ ਨੂੰ ਉਹੋ ਜਿਹਾ ਬੱਚਿਆਂ ਤੋਂ ਮੋਹ ਨਹੀਂ ਮਿਲਦਾ, ਸੋਚਿਆ ਸ਼ਾਇਦ ਪੜਾਈ ਦਾ ਬੋਝ ਹੈ, ਇਸ ਕਰਕੇ ਉਹ ਵਿਅਸਤ ਰਹਿੰਦੇ ਹਨ, ਹਮੇਸ਼ਾਂ ਆਪਣੇ ਕਮਰੇ ਵਿੱਚ ਰਹਿੰਦੇ,ਪਹਿਲਾਂ ਜਦੋਂ ਉਹ ਪੇਕੇ ਘਰ ਜਾਂਦੀ, ਬੱਚਿਆਂ ਨੂੰ ਚਾਅ ਚੜ੍ਹ ਜਾਂਦਾ ਸੀ ਕਿ ਅੱਜ ਭੂਆ ਆਈ ਹੈ। ਹੁਣ ਉਸਦੀ ਵੱਡੀ ਭਤੀਜੀ ਦੇ ਪਹਿਰਾਵੇ ਤੇ ਰਹਿਣ ਸਹਿਣ ਵਿੱਚ ਤਬਦੀਲੀ ਆ ਗਈ ।ਉਹ ਆਪਣੀ ਭਾਬੀ ਨੂੰ ਕਹਿੰਦੀ ਹੈ, “ਤੁਸੀਂ ਇਸ ਨੂੰ ਕੁਝ ਨਹੀਂ ਕਹਿੰਦੇ।” ਭਾਬੀ ਹੱਸ ਕੇ ਜੁਆਬ ਦਿੰਦੀ ਕਿ ਜ਼ਮਾਨਾ ਬਦਲ ਗਿਆ ਹੈ ਤੁਹਾਡੇ ਸਮੇਂ ਅਤੇ ਇਨ੍ਹਾਂ ਦੇ ਸਮੇਂ ਵਿਚ ਬਹੁਤ ਫਰਕ ਹੈ।ਜਦੋਂ ਉਸ ਦੀ ਭਾਬੀ ਨੇ ਇਹ ਸ਼ਬਦ ਕਹੇ ਤਾਂ ਉਹ ਚੁੱਪ ਜਿਹੀ ਕਰ ਗਈ ਤੇ ਆਪਣੇ-ਆਪ ਵਿੱਚ ਬਹੁਤ ਝਿੱਥੀ ਜਿਹੀ ਹੋਈ।
ਇਕ ਦਿਨ ਉਸ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਉਸ ਨੂੰ ਉਸ ਦੀ ਭਾਬੀ ਨੇ ਕਿਹਾ ਕਿ ਅੱਜ ਭੈਣ-ਭਰਾਵਾਂ ਦੀ ਬਹੁਤ ਲੜਾਈ ਹੋਈ ਹੈ ਜਦੋਂ ਮੈਂ ਕਾਰਨ ਪੁੱਛਿਆ, ਉਸ ਨੇ ਦੱਸਿਆ ਕਿ ਜੋਬਨ ਨੇ ਮੋਨਿਕਾ ਨੂੰ ਰਾਤ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰਦਿਆਂ ਫੜ ਲਿਆ। ਜੋਬਨ ਨੇ ਮੋਨਿਕਾ ਦੇ ਇਸ ਹਰਕਤ ਤੇ ਚਪੇੜ ਵੀ ਲਗਾ ਦਿੱਤੀ। ਉਸ ਨੂੰ ਆਪਣੀ ਭੈਣ ਦੀ ਚਿੰਤਾ ਸਤਾਉਣ ਲੱਗੀ। ਮੋਨਿਕਾ ਦੀ ਮਾਂ ਦੇ ਪੁੱਛਣ ਤੇ ਮੋਨਿਕਾ ਨੇ ਉਸਨੂੰ ਦੱਸਿਆ ਕੇ ਉਸਦੀ ਛੇ ਮਹੀਨੇ ਤੋਂ ਫੇਸਬੁੱਕ ਰਾਹੀਂ ਕਿਸੇ ਮੁੰਡੇ ਨਾਲ ਦੋਸਤੀ ਹੋ ਗਈ ਹੈ,ਇਹ ਦੋਸਤੀ ਹੁਣ ਪਿਆਰ ਵਿਚ ਬਦਲ ਗਈ ਹੈ। ਜਦੋਂ ਉਸ ਦੀ ਮਾਂ ਨੇ ਪੁੱਛਿਆ, ਉਸਨੇ ਕਿਹਾ ਕਿ ਉਹ ਪਟਿਆਲੇ ਦੇ ਰਹਿਣ ਵਾਲੇ ਹਨ ਤੇ ਮੁੰਡਾ +2ਪੜ੍ਹਿਆ ਹੋਇਆ ਹੈ ਤੇ ਬਾਹਰ ਜਾਣ ਲਈ ਆਈਲੈਟਸ ਕਰ ਰਿਹਾ ਹੈ।
ਜਦੋਂ ਇਹ ਸਭ ਕੁਝ ਜੋਤੀ ਨੇ ਸੁਣਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਡਾਵਾਂਡੋਲ ਜਿਹੀ ਹੋ ਗਈ ਉਸਨੇ ਇਹ ਕੁਝ ਸੋਚਿਆ ਵੀ ਨਹੀਂ ਸੀ। ।ਦੂਸਰੇ ਦਿਨ ਹੀ ਉਹ ਆਪਣੇ ਪੇਕੇ ਘਰ ਗਈ । ਮੋਨਿਕਾ ਨੂੰ ਪੁੱਛਿਆ ਤਾਂ ਉਸ ਨੇ ਸਿੱਧੇ ਸਿੱਧੇ ਹੀ ਗੱਲਾਂ ਕਹੀਆਂ ਜੋ ਆਪਣੀ ਮਾਂ ਨੂੰ ਦੱਸੀਆਂ ਸਨ, ਜੋਤੀ ਨੇ ਜਦੋਂ ਉਸ ਨੂੰ ਸਮਝਾਉਣ ਦੀ ਗੱਲ ਕੀਤੀ ਤਾਂ ਉਸ ਨੇ ਮੂੰਹ ਫੱਟ ਬਣਕੇ ਉਸ ਦੇ ਮੋਹ ਤੇ ਪਿਆਰ ਨੂੰ ਗ਼ਲਤ ਠਹਿਰਾਇਆ। ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਉਸ ਨੇ ਬਚਪਨ ਦੀਆਂ ਝਿੜਕਾ ਨੂੰ ਤਸ਼ੱਦਦ ਦਾ ਨਾਮ ਦਿੱਤਾ ਤੇ ਕਿਹਾ ਕਿ ਮੇਰੀ ਆਪਣੀ ਜ਼ਿੰਦਗੀ ਹੈ ਮੈਂ ਇਸ ਵਿੱਚ ਕਿਸੇ ਨੂੰ ਦਖਲ-ਅੰਦਾਜ਼ੀ ਨਹੀਂ ਕਰਨ ਦੇਵਾਂਗੀ। ਉਸ ਨੂੰ ਬੜਾ ਦੁੱਖ ਹੋਇਆ ਉਹੀ ਬੱਚੇ ਉਸ ਨੂੰ ਗਲਤ ਠਹਿਰਾ ਰਹੇ ਹਨ ਉਹਨਾਂ ਦੇ ਭਲੇ ਲਈ ਦਿੱਤੀਆਂ ਝਿੜਕਾਂ ਨੂੰ ਤਸ਼ੱਦਦ ਕਹਿ ਰਹੇ ਹਨ।ਉਹ ਭਤੀਜੇ-ਭਤੀਜੀਆਂ ਜਿਸ ਦੀ ਉਹ ਸੌਂਹ ਨਹੀਂ ਖਾਂਦੀ। ਜੋਤੀ ਆਪਣੀ ਭਾਬੀ ਨੂੰ ਪੁੱਛਦੀ ਹੈ ਤੁਹਾਨੂੰ ਕੁਝ ਨਹੀਂ ਪਤਾ ਸੀ ਮੈਨੂੰ  ਮੈਂ ਸੋਚਦੀ ਸੀ ਕਿ ਸ਼ਾਇਦ ਆਪਣੀਆਂ ਸਹੇਲੀਆਂ ਦੀ ਮਦਦ ਲੈ ਰਹੀ ਹੈ।
ਇਸ ਗੱਲ ਕਾਰਨ ਹੁਣ ਜੋਤੀ ਦੇ ਪੇਕਿਆਂ ਦੇ ਘਰ ਦਾ ਮਾਹੌਲ ਬਿਲਕੁਲ ਬਦਲ ਚੁੱਕਾ ਸੀ ।ਭੈਣ ਭਰਾ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ ਸਨ ਰਿਸ਼ਤਿਆਂ ਵਿੱਚ ਅੰਤਾਂ ਦੀ ਦਰਾੜ ਆ  ਚੁੱਕੀ ਸੀ। ਜੋਤੀ ਨੂੰ ਇਸ ਗੱਲ ਦਾ ਝੋਰਾ ਅੰਦਰੋਂ ਅੰਦਰੀ ਖਾ ਰਿਹਾ ਸੀ। ਤੇ ਪਰਮਾਤਮਾ ਅੱਗੇ ਅਰਦਾਸ ਕਰ ਰਹੀ ਸੀ ਕਿ ਭੈਣ ਭਰਾਵਾਂ ਨੂੰ ਫਿਰ ਤੋਂ ਇੱਕ ਕਰ ਦੇ।

Comment here