ਸਿਆਸਤਖਬਰਾਂਚਲੰਤ ਮਾਮਲੇ

ਝੋਨੇ ਦੀ ਪਨੀਰੀ ਤੇ ਬਿਜਾਈ ਲਈ ਸਮਾਂ ਤੈਅ

ਚੰਡੀਗੜ-ਧਰਤੀ ਹੇਠਲੇ ਪਾਣੀ ਦੇ ਪਧਰ ਦੀ ਗਿਰਾਵਟ ਅਤੇ ਬਿਜੀਲ ਸੰਕਟ ਦੇ ਮੱਦੇਨਜ਼ਰ ਇਸ ਵਾਰ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਕਿਸਾਨ 20 ਮਈ ਤੋਂ ਬਾਅਦ ਝੋਨੇ ਦੀ ਪਨੀਰੀ ਬੀਜ ਸਕਣਗੇ ਜਦਕਿ ਝੋਨੇ ਦੀ ਲਵਾਈ ਲਈ ਸੰਗਰੂਰ, ਬਰਨਾਲਾ, ਮਲੇਰਕੋਟਲਾ, ਲੁਧਿਆਣਾ, ਪਟਿਆਲਾ, ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਲਈ18 ਜੂਨ ਦੀ ਤਰੀਕ ਤੈਅ ਕੀਤੀ ਗਈ ਹੈ।ਇਸ ਤਰ੍ਹਾਂ ਹੀ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ‘ਚ 22 ਜੂਨ ਜਦਕਿ ਮੋਹਾਲੀ, ਰੋਪੜ, ਐਸ ਬੀ ਐਸ ਨਗਰ, ਜਲੰਧਰ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ‘ਚ  24 ਜੂਨ ਮਿਥੀ ਗਈ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ ਜ਼ਿਲ੍ਹਿਆਂ ਚ 26 ਜੂਨ ਤੋਂ ਬਾਅਦ ਹੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

ਦੂਜੇ ਪਾਸੇ ਸੂਬੇ ਵਿੱਚ ਕਈ ਥਾਈਂ ਕਿਸਾਨਾਂ ਨੇ ਪਨੀਰੀ ਬੀਜ ਵੀ ਦਿੱਤੀ ਹੈ ਤੇ ਕੁਝ ਥਾਵਾਂ ਤੇ ਤਾਂ ਪਨੀਰੀ ਚੱਪਾ ਚੱਪਾ ਉੱਭਰ ਵੀ ਆਈ ਹੈ, ਇਸ ਬਾਰੇ ਵਿਭਾਗ ਦਾ ਕਹਿਣਾ ਹੈ ਕਿ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

Comment here