ਅਪਰਾਧਸਿਆਸਤਖਬਰਾਂਦੁਨੀਆ

ਝੂਠੇ ਹਲਫ਼ਨਾਮੇ ਮਾਮਲੇ ’ਚ  ਇਮਰਾਨ ਖ਼ਾਨ ਨੂੰ ਮਿਲੀ ਅੰਤਰਿਮ ਜ਼ਮਾਨਤ

ਇਸਲਾਮਾਬਾਦ-ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਇਕ ਪਾਬੰਦੀਸ਼ੁਦਾ ਵਿੱਤਪੋਸ਼ਣ ਮਾਮਲੇ ਦੇ ਸਬੰਧ ‘ਚ ਚੋਣ ਕਮਿਸ਼ਨ ਨੂੰ ਕਥਿਤ ਤੌਰ ‘ਤੇ ਝੂਠਾ ਹਲਫ਼ਨਾਮਾ ਦਾਖ਼ਲ ਦੇਣ ਦੇ ਮਾਮਲੇ ਵਿੱਚ 31 ਅਕਤੂਬਰ ਤਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਸੰਘੀ ਜਾਂਚ ਏਜੰਸੀ (ਐਫ. ਆਈ. ਏ.) ਨੇ ਪਿਛਲੇ ਹਫ਼ਤੇ 69 ਸਾਲਾ ਖਾਨ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਹੋਰ ਸੀਨੀਅਰ ਆਗੂਆਂ ਖਿਲਾਫ ਕੇਸ ਦਰਜ ਕੀਤਾ ਸੀ।
ਐਫ. ਆਈ. ਆਰ. ਦੇ ਅਨੁਸਾਰ, ਵੂਟਨ ਕ੍ਰਿਕਟ ਲਿਮਟਿਡ ਦੇ ਮਾਲਕ ਆਰਿਫ ਮਸੂਦ ਨਕਵੀ ਨੇ ਖਾਨ ਦੀ ਪਾਰਟੀ ਦੇ ਨਾਮ ‘ਤੇ ਰਜਿਸਟਰਡ ਬੈਂਕ ਖਾਤੇ ਵਿੱਚ “ਗਲਤ ਢੰਗ ਨਾਲ” ਪੈਸੇ ਟ੍ਰਾਂਸਫਰ ਕੀਤੇ। ਸਾਬਕਾ ਪ੍ਰਧਾਨ ਮੰਤਰੀ ਖਾਨ ਨੇ ਸੋਮਵਾਰ ਨੂੰ ਵਿਸ਼ੇਸ਼ ਅਦਾਲਤ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ, ਜਿੱਥੇ ਜੱਜ ਰਜ਼ਾ ਆਸਿਫ ਮਹਿਮੂਦ ਨੇ ਦਲੀਲਾਂ ਸੁਣਨ ਤੋਂ ਬਾਅਦ 100,000 ਪਾਕਿਸਤਾਨੀ ਰੁਪਏ ਦੇ ਮੁਚਲਕੇ ‘ਤੇ ਇਮਰਾਨ ਖਾਨ ਨੂੰ 13 ਅਕਤੂਬਰ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਐਫ. ਆਈ. ਏ. ਮਾਮਲਾ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਵਲੋਂ ਪੀ. ਟੀ. ਆਈ. ਦੇ ਖਿਲਾਫ ਵਰਜਿਤ ਵਿੱਤ ਮਾਮਲੇ ਵਿੱਚ ਪਿਛਲੇ ਮਹੀਨੇ ਦੇ ਫੈਸਲੇ ‘ਤੇ ਅਧਾਰਤ ਹੈ, ਜਿਸ ਵਿੱਚ ਪਾਇਆ ਗਿਆ ਸੀ ਕਿ ਪਾਰਟੀ ਨੂੰ ਅਸਲ ਵਿੱਚ ਮਨਾਹੀ ਵਾਲੇ ਸਰੋਤਾਂ ਤੋਂ ਫੰਡ ਪ੍ਰਾਪਤ ਹੋਏ ਸਨ। ਇਸ ਨੇ ਫੈਸਲਾ ਸੁਣਾਇਆ ਕਿ ਪਾਰਟੀ ਨੇ “ਜਾਣ ਬੁਝ ਕੇ” ਵੂਟਨ ਕ੍ਰਿਕਟ ਲਿਮਟਿਡ ਤੋਂ ਹੋਰ ਸਰੋਤਾਂ ਤੋਂ ਫੰਡ ਪ੍ਰਾਪਤ ਕੀਤੇ।
ਖਾਨ ਅਤੇ ਹੋਰ ਨੇਤਾਵਾਂ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਪੀ. ਟੀ. ਆਈ. ਨੂੰ ਪ੍ਰਾਪਤ ਸਾਰਾ ਪੈਸਾ ਅਸਲ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪਾਕਿਸਤਾਨੀਆਂ ਤੋਂ ਦਾਨ ‘ਚ ਮਿਲਿਆ ਸੀ। ਐਫ. ਆਈ. ਏ. ਵੱਲੋਂ ਜਿਨ੍ਹਾਂ ਵਿਅਕਤੀਆਂ ’ਤੇ ਦੋਸ਼ ਲਾਏ ਗਏ ਹਨ, ਉਨ੍ਹਾਂ ਵਿੱਚ ਸਰਦਾਰ ਅਜ਼ਹਰ ਤਾਰਿਕ ਖਾਨ, ਸੈਫੁੱਲਾ ਖਾਨ ਨਿਆਜ਼ੀ, ਸਈਅਦ ਯੂਨਸ ਅਲੀ ਰਜ਼ਾ, ਆਮੇਰ ਮਹਿਮੂਦ ਕੀਆਨੀ, ਤਾਰਿਕ ਰਹੀਮ ਸ਼ੇਖ, ਤਾਰਿਕ ਸ਼ਫੀ, ਫੈਜ਼ਲ ਮਕਬੂਲ ਸ਼ੇਖ, ਹਾਮਿਦ ਜ਼ਮਾਂ ਅਤੇ ਮਨਜ਼ੂਰ ਅਹਿਮਦ ਚੌਧਰੀ ਸ਼ਾਮਲ ਹਨ।

Comment here