ਅਪਰਾਧਖਬਰਾਂਦੁਨੀਆ

ਝਗੜੇ ਦੌਰਾਨ ਪਤੀ ਨੇ ਪਤਨੀ ਨੂੰ ਨੰਗਾ ਕਰਕੇ ਸੜਕ ’ਤੇ ਛੱਡਿਆ

ਲਹੌਰ-ਰਾਵਲਪਿੰਡੀ ਵਿਖੇ ਪਤੀ-ਪਤਨੀ ਦੇ ਝਗੜੇ ਨੂੰ ਲੈ ਕੇ ਇਕ ਮਾਮਲਾ ਸਾਹਮਣੇ ਆਇਆ ਹੈ। ਪਤੀ ਨੇ ਆਪਣੀ 14 ਸਾਲਾਂ ਪਤਨੀ ਨੂੰ ਗਲੀਆਂ ਵਿਚ ਨੰਗੇ ਘੁੰਮਣ ਲਈ ਮਜਬੂਰ ਕਰ ਦਿੱਤਾ। ਸਰਹੱਦੀ ਸੂਤਰਾਂ ਅਨੁਸਾਰ ਪੀੜਤ ਕੁੜੀ ਦੇ ਪਿਤਾ ਯੂਸਫ ਖਾਨ ਵਾਸੀ ਰਾਵਲ ਪਿੰਡੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਉਸ ਨੇ ਆਪਣੀ ਕੁੜੀ ਦਾ ਵਿਆਹ 2 ਸਾਲ ਪਹਿਲਾਂ ਬਾਦਸ਼ਾਹ ਖਾਨ ਨਿਵਾਸੀ ਰਾਵਲਪਿੰਡੀ ਨਾਲ ਕੀਤਾ ਸੀ, ਜਦਕਿ ਰੁਕਸਤੀ ਕਰੀਬ ਇਕ ਮਹੀਨਾ ਪਹਿਲਾਂ ਹੋਈ ਸੀ। ਵਿਆਹ ਤੋਂ ਪਹਿਲਾਂ ਹੀ ਉਸ ਦਾ ਜਵਾਈ ਸਾਡੇ ਘਰ ਆ ਕੇ ਉਸ ਦੀ ਧੀ ਨੂੰ ਧਮਕੀਆਂ ਦਿੰਦਾ ਸੀ। ਕੁੜੀ ਦੇ ਪਿਤਾ ਨੇ ਦੱਸਿਆ ਕਿ ਹੁਣ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ’ਤੇ ਬਾਦਸ਼ਾਹ ਖਾਨ ਨੇ ਪਹਿਲਾਂ ਉਸ ਦੀ ਧੀ ਨੂੰ ਨੰਗੀ ਹਾਲਤ ’ਚ ਘਰ ਮੰਜੇ ’ਤੇ ਬੰਨ੍ਹ ਦਿੱਤਾ ਅਤੇ ਬਾਅਦ ’ਚ ਨੰਗੀ ਹਾਲਤ ’ਚ ਉਸ ਨੂੰ ਸੜਕਾਂ ’ਤੇ ਭਜਾ ਦਿੱਤਾ। ਕਿਸੇ ਨੇ ਕੁੜੀ ’ਤੇ ਤਰਸ ਖਾਧਾ ਅਤੇ ਉਸ ਨੂੰ ਆਪਣੇ ਘਰ ਲੈ ਗਿਆ। ਉਸ ਨੂੰ ਕੱਪੜੇ ਪਾਏ ਅਤੇ ਇਸ ਦੀ ਸੂਚਨਾ ਸਾਨੂੰ ਦਿੱਤੀ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਇਨਸਾਫ ਦੀ ਅਪੀਲ ਕੀਤੀ ਹੈ।

Comment here