ਅਪਰਾਧਖਬਰਾਂ

ਜੱਜ ਕਤਲ ਕਾਂਡ- ਸੁਪਰੀਮ ਕੋਰਟ ਨੇ ਸੀ ਬੀ ਆਈ ਨੂੰ ਹਰ ਹਫਤੇ ਰਿਪੋਰਟ ਦੇਣ ਨੂੰ ਕਿਹਾ

ਨਵੀਂ ਦਿੱਲੀ – ਝਾਰਖੰਡ ਦੇ ਧਨਬਾਦ ਵਿੱਚ ਆਟੋ ਹੇਠ ਦਰੜ ਕੇ ਮਾਰ ਦਿੱਤੇ ਗਏ ਜੱਜ ਦੇ ਮਾਮਲੇ ਨੇ ਸਮੁੱਚੇ ਨਿਆਂਤੰਤਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸੁਪਰੀਮ ਕੋਰਟ ਨੇ  ਕਿਹਾ ਹੈ ਕਿ ਇਸ ਮਾਮਲੇ ਦੀ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਹਫਤਾਵਾਰੀ ਨਿਗਰਾਨੀ ਕੀਤੀ ਜਾਵੇ |
ਸਰਬਉਚ ਅਦਾਲਤ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਸੀਲਬੰਦ ਲਿਫਾਫੇ ਵਿਚ ਭੇਜੀ ਰਿਪੋਰਟ ‘ਚ ਬਹੁਤੀ ਤਫਸੀਲ/ ਜਾਣਕਾਰੀ ਨਹੀਂ ਹੈ | ਚੀਫ ਜਸਟਿਸ ਐੱਨ ਵੀ ਰਮੰਨਾ, ਜਸਟਿਸ ਵਿਨੀਤ ਸ਼ਰਨ ਤੇ ਜਸਟਿਸ ਸੂਰਿਆ ਕਾਂਤ ‘ਤੇ ਅਧਾਰਤ ਬੈਂਚ ਨੇ ਸੀ ਬੀ ਆਈ ਨੂੰ ਹਦਾਇਤ ਕੀਤੀ ਕਿ ਉਹ ਹਾਈ ਕੋਰਟ ‘ਚ ਆਪਣੀ ਰਿਪੋਰਟ ਹਰ ਹਫਤੇ ਜਮ੍ਹਾਂ ਕਰੇ ਤੇ ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਇਸ ਜਾਂਚ ਦੀ ਹਫਤਾਵਾਰੀ ਨਿਗਰਾਨੀ ਕਰੇ ।

Comment here