ਜੰਮੂ-ਜੈਸ਼-ਏ-ਮੁਹੰਮਦ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਦੇ ਦੋਸ਼ ਵਿਚ ਜੰਮੂ ਪੁਲਿਸ ਨੇ ਸਿਧਰਾ ਪੁਲ ਖੇਤਰ ’ਤੇ ਅੱਤਵਾਦੀ ਕਾਰਕੁਨਾਂ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 43 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਬਰਮਾਦ ਪੈਸੇ ਨੂੰ ਉਹ ਪੰਜਾਬ ਤੋਂ ਦੱਖਣੀ ਕਸ਼ਮੀਰ ਲਿਜਾ ਰਹੇ ਸਨ।
ਪੁਲਿਸ ਨੇ ਨਗਰੋਟਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਫਯਾਜ਼ ਅਹਿਮਦ ਡਾਰ, ਉਮਰ ਫਾਰੂਕ ਅਤੇ ਮੌਜ਼ਮ ਪਰਵੇਜ਼ ਵਜੋਂ ਹੋਈ ਹੈ। ਜੰਮੂ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਚੰਦਨ ਕੋਹਲੀ ਨੇ ਕਿਹਾ ਕਿ ਇੱਕ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕਿ ਨਕਦੀ ਦੀ ਇੱਕ ਖੇਪ ਪੰਜਾਬ ਤੋਂ ਦੱਖਣੀ ਕਸ਼ਮੀਰ ਵਿੱਚ ਭੇਜੀ ਜਾ ਰਹੀ ਹੈ।
ਪੁਲਿਸ ਦੁਆਰਾ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਐਸਡੀਪੀਓ ਨਗਰੋਟਾ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਜਿਸ ਨੇ ਇੱਕ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਨਗਰੋਟਾ ਖੇਤਰ ਦੇ ਸਿੱਧਰਾ ਪੁਲ ’ਤੇ ਸਰਗਰਮ ਨਾਕਾ ਲਾਇਆ। ਪ੍ਰੈਸ ਬਿਆਨ ਦੇ ਅਨੁਸਾਰ, ਇੱਕ ਵਾਹਨ ਨੂੰ ਚੈਕਿੰਗ ਲਈ ਰੋਕਿਆ ਗਿਆ ਸੀ ਅਤੇ ਯਾਤਰਾ ਕਰਨ ਵਾਲੇ ਵਿਅਕਤੀਆਂ ਤੋਂ ਉਨ੍ਹਾਂ ਦੀ ਆਵਾਜਾਈ ਬਾਰੇ ਪੁੱਛਗਿੱਛ ਕੀਤੀ ਗਈ ਸੀ। ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ ਚੰਗੀ ਤਰ੍ਹਾਂ ਤਲਾਸ਼ੀ ਲੈਣ ’ਤੇ ਦੋ ਬੈਗ ਨਕਦੀ ਬਰਾਮਦ ਹੋਈ।
ਜੰਮੂ ਪੁਲਿਸ ਨੇ ਨਕਦੀ ਸਮੇਤ ਤਿੰਨ ਅਤੱਵਾਦੀ ਕੀਤੇ ਗ੍ਰਿਫਤਾਰ

Comment here