ਅਪਰਾਧਸਿਆਸਤਖਬਰਾਂ

ਜੰਮੂ-ਕਸ਼ਮੀਰ ਦੇ 5 ਸਰਕਾਰੀ ਕਰਮਚਾਰੀ ਬਾਗੀ ਦੋਸ਼ਾਂ ‘ਚ ਮੁਅੱਤਲ

ਸ੍ਰੀਨਗਰਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਥਿਤ ਅੱਤਵਾਦੀ ਸਬੰਧਾਂ ਨੂੰ ਲੈ ਕੇ ਪੰਜ ਮੁਲਾਜ਼ਮਾਂ ਦੀਆਂ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਹਨ। ਪੰਜ ਮੁਲਾਜ਼ਮਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੰਮੂ-ਕਸ਼ਮੀਰ ਸਰਕਾਰ ਨੇ ਹਿਜ਼ਬੁਲ ਮੁਜਾਹਿਦੀਨ, ਜਮਾਤ-ਏ-ਇਸਲਾਮੀ ਅਤੇ ਇਸਲਾਮਿਕ ਸਟੇਟ ਸਮੇਤ ਪਾਬੰਦੀਸ਼ੁਦਾ ਸੰਗਠਨਾਂ ਨਾਲ ਕਥਿਤ ਅੱਤਵਾਦੀ ਸਬੰਧਾਂ ਨੂੰ ਲੈ ਕੇ ਭਾਰਤੀ ਸੰਵਿਧਾਨ ਦੀ ਧਾਰਾ 311(2)(ਸੀ) ਤਹਿਤ ਆਪਣੇ ਪੰਜ ਕਰਮਚਾਰੀਆਂ ਦੀਆਂ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਹਨ। ਮੀਰ ਉੱਤੇ ਹਿਜ਼ਬੁਲ ਮੁਜਾਹਿਦੀਨ ਲਈ ਕੰਮ ਕਰਨ ਅਤੇ ਆਪਣੇ ਸਹਾਇਕ ਮੁਲਾਜ਼ਮਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਕਾਸਟੇਬਲ ਸ਼ਾਹਿਦ ਹੁਸੈਨ ਰਾਠੌੜ, ਗੁਲਾਮ ਹਸਨ ਪਰੇ (ਕੰਪਿਊਟਰ ਅਪਰੇਟਰ), ਅਰਸ਼ਦ ਅਹਿਮਦ ਦਾਸ (ਅਧਿਆਪਕ) ਅਤੇ ਸ਼ਰਾਫ਼ਤ ਅਲੀ ਖ਼ਾਨ (ਅਰਦਲੀ) ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਗੁਲਾਮ ਹੁਸੈਨ ਪਰੇ ਪਾਬੰਦੀਸ਼ੁਦਾ ਗੁਟ ਜਮਾਤ-ਏ-ਇਸਲਾਮੀ ਦਾ ਮੈਂਬਰ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ 34 ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾ ਚੁੱਕਾ ਹੈ। ਹਾਲਾਂਕਿ ਇਸ ਪ੍ਰੋਵਿਜ਼ਨ ਤਹਿਤ ਬਰਖਾਸਤ ਕੀਤੇ ਗਈ ਕਰਮਚਾਰੀ ਅਪੀਲ ਨਾਲ ਸਿਰਫ ਹਾਈ ਕੋਰਟ ਵਿੱਚ ਪਹੁੰਚ ਕਰ ਸਕਦੇ ਹਨ।

Comment here