ਸਿਆਸਤਖਬਰਾਂ

ਜੰਮੂ-ਕਸ਼ਮੀਰ ਦੇ ਸੱਤ ਪੰਚਾਇਤ ਮੈਂਬਰਾਂ ਨੂੰ ਰਾਸ਼ਟਰੀ ਪੰਚਾਇਤ ਪੁਰਸਕਾਰ

ਸਾਂਬਾ- ਬੀਤੇ ਦਿਨੀਂ ਜੰਮੂ ਅਤੇ ਕਸ਼ਮੀਰ ਵਿੱਚ ਸੱਤ ਪੰਚਾਇਤ ਮੈਂਬਰਾਂ ਨੂੰ ਵਿੱਤੀ ਸਾਲ 2020-21 ਦੌਰਾਨ ਵੱਖ-ਵੱਖ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਰਾਸ਼ਟਰੀ ਪੰਚਾਇਤ ਪੁਰਸਕਾਰ ਦਿੱਤਾ ਗਿਆ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਦੇ ਤਿੰਨ ਪੰਚਾਇਤ ਮੈਂਬਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਬੁਲਾਰੇ ਨੇ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਰਾਸ਼ਟਰੀ ਪੰਚਾਇਤ ਦਿਵਸ ਮੌਕੇ ਰਾਜ ਭਵਨ ਵਿਖੇ ਜੰਮੂ-ਕਸ਼ਮੀਰ ਦੀਆਂ ਪੰਚਾਇਤੀ ਰਾਜ ਸੰਸਥਾਵਾਂ (ਪੀ.ਆਰ.ਆਈ.) ਦੇ ਮੈਂਬਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ। ਨੈਸ਼ਨਲ ਪੰਚਾਇਤ ਅਵਾਰਡ 2022 ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਬਾਰਾਮੂਲਾ ਜ਼ਿਲ੍ਹਾ ਵਿਕਾਸ ਕੌਂਸਲ ਦੀ ਪ੍ਰਧਾਨ ਸਫੀਨਾ ਬੇਗ, ਬਾਰਾਮੂਲਾ ਬਲਾਕ ਵਿਕਾਸ ਕੌਂਸਲ ਦੇ ਪ੍ਰਧਾਨ ਮੀਰ ਇਕਬਾਲ, ਰਾਜੌਰੀ ਦੀ ਸਰਪੰਚ ਅੰਜੂ ਸ਼ਰਮਾ, ਕੁਪਵਾੜਾ ਦੀ ਸਰਪੰਚ ਪਰਵੀਨ ਬੇਗਮ, ਡੋਡਾ ਦੇ ਸਰਪੰਚ ਰੋਮਲ ਸਿੰਘ, ਬਾਰਾਮੂਲਾ ਦੇ ਸਰਪੰਚ ਖਜੀਰ ਮੁਹੰਮਦ ਮੀਰ ਅਤੇ ਕੁਪਵਾੜਾ ਤੋਂ ਸਰਪੰਚ ਜ਼ੈਨਬ ਸ਼ਾਮਲ ਹਨ।

Comment here