ਜੰਮੂ ਕਸ਼ਮੀਰ-ਇੱਥੇ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਆਰ.ਕੇ. ਸਿੰਘ ਨੇ ਉਦਘਾਟਨਾ ਕਰਦਿਅਆਂ ਕਿਹਾ ਹੈ ਕਿ ਸਰਕਾਰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ ਇੱਕ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਅਤੇ 24 ਘੰਟੇ ਗੁਣਵੱਤਾਪੂਰਣ ਬਿਜਲੀ ਉਪਲੱਬਧ ਕਰਵਾਉਣ ਲਈ ਉਤਪਾਦਨ, ਪ੍ਰਸਾਰਣ ਅਤੇ ਵੰਡ ਦੇ ਖੇਤਰਾਂ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ‘ਨਾਗਰਿਕਾਂ ਲਈ ਰਹਿਣ ਸਹਿਣ ਦੀ ਸਹੂਲਤ’ ਅਤੇ ‘ਉਦਯੋਗਾਂ ਲਈ ਕਾਰੋਬਾਰ ਸਹੂਲਤ’ ਨੂੰ ਬਿਹਤਰ ਬਣਾਉਣ ਲਈ 24 ਘੰਟੇ ਬਿਜਲੀ ਸਪਲਾਈ ਦੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਹਾਲਾਂਕਿ, ਇਸ ਦੇ ਤਹਿਤ ਬਿਹਤਰ ਰਿਕਵਰੀ ਅਤੇ ਘਾਟੇ ਨੂੰ ਘਟਾਉਣ ਲਈ ਸਹਾਇਤਾ ਦੀ ਜ਼ਰੂਰਤ ਹੋਏਗੀ।
ਬਿਜਲੀ ਮੰਤਰੀ 16 ਅਕਤੂਬਰ ਸ੍ਰੀਨਗਰ ਵਿੱਚ 118 ਕਰੋੜ ਰੁਪਏ ਦੀ ਲਾਗਤ ਵਾਲੇ 6 ਟਰਾਂਸਮਿਸ਼ਨ ਅਤੇ ਵੰਡ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰੀ ਮੰਤਰੀ ਆਰਕੇ ਸਿੰਘ ਅਤੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਾਂਝੇ ਤੌਰ ’ਤੇ ਆਨਲਾਈਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਪ੍ਰੋਜੈਕਟ ਤਹਿਤ 2025 ਤੱਕ 12,000 ਕਰੋੜ ਰੁਪਏ ਦੀ ਨਿਵੇਸ਼ ਯੋਜਨਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ, ‘‘ਜੰਮੂ -ਕਸ਼ਮੀਰ ਡਿਸਕੌਮਜ਼ ਆਉਣ ਵਾਲੀਆਂ ਸਰਦੀਆਂ ਵਿੱਚ ਸਭ ਤੋਂ ਪਹਿਲਾਂ ਸਾਰੇ ਫੀਡਰਾਂ ਨੂੰ ਘੱਟੋ -ਘੱਟ ਨੁਕਸਾਨ ਦੇ ਨਾਲ 24*7 ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਇੱਕ ਨਵੀਂ ਵਿਵਸਥਾ ਪੇਸ਼ ਕਰੇਗੀ ।”
Comment here