ਸਿਆਸਤਖਬਰਾਂਚਲੰਤ ਮਾਮਲੇ

ਜੰਮੂ-ਕਸ਼ਮੀਰ ਦੇ ਸੁਨਹਿਰੇ ਯੁੱਗ ਦੀ ਸ਼ੁਰੂਆਤ-ਮਨੋਜ ਸਿਨਹਾ

ਸਾਂਬਾ- ਕੇਂਦਰ ਸਰਕਾਰ ਦੇ ਉਪਰਾਲਿਆਂ ਸਦਕਾ ਜੰਮੂ ਅਤੇ ਕਸ਼ਮੀਰ ਵਿੱਚ ਖੁਸ਼ਹਾਲੀ ਵਾਲੇ ਦਿਨ ਪਰਤ ਰਹੇ ਹਨ। ਇਥੇ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਜੰਮੂ-ਕਸ਼ਮੀਰ ਦੇਸ਼ ਦੇ ਵਿਕਸਿਤ ਉਦਯੋਗਿਕ ਕੇਂਦਰ ਦੇ ਰੂਪ ’ਚ ਸਾਹਮਣੇ ਆਉਣ ਵਾਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪੰਚਾਇਤੀ ਰਾਜ ਦਿਵਸ ਮੌਕੇ ਸਾਂਬਾ ਜ਼ਿਲ੍ਹੇ ਦੇ ਪੱਲੀ ਪਹੁੰਚੇ ਸਨ। ਉਨ੍ਹਾਂ ਦੇ ਸਵਾਗਤ ਮਗਰੋਂ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵਿਕਾਸ ਨੂੰ ਵਧਾਉਣ ਲਈ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ। ਪ੍ਰਧਾਨ ਮੰਤਰੀ ਨੇ ਇੱਥੇ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਹ ਬਹੁਤ ਵੱਡੀ ਰਕਮ ਹੈ। ਸਿਨਹਾ ਨੇ ਕਿਹਾ ਕਿ ਸਾਂਬਾ ਵਿਚ ਭਾਰਤ ਦਾ ਪਹਿਲਾ ਕਾਰਬਨ ਮੁਕਤ ਪੱਲੀ ਪਿੰਡ ਵਿਕਾਸ ਦੀ ਇਕ ਉਦਾਹਰਣ ਹੈ। ਕਿਹਾ ਕਿ ਪ੍ਰੋਗਰਾਮ ’ਚ ਆਉਣ ਤੋਂ ਪਹਿਲਾਂ ਮੈਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਦੇ ਪੰਚਾਇਤ ਮੈਂਬਰਾਂ ਨੂੰ ਮਿਲਿਆ। ਮੈਂ ਉਨ੍ਹਾਂ ਦੀਆਂ ਅੱਖਾਂ ਵਿੱਚ ਸੁਫ਼ਨੇ ਦੇਖ ਸਕਦਾ ਹਾਂ। ਪੱਲੀ ਪਿੰਡ ਨੇ ਅੱਜ ‘ਸਬਕਾ ਸਾਥ, ਸਬਕਾ ਪ੍ਰਯਾਸ’ ਦੇ ਯਤਨਾਂ ਨੂੰ ਸਫ਼ਲ ਕਰ ਦਿਖਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ’ਚ ਇਕ ਨਵੀਂ ਉਦਯੋਗਿਕ ਨੀਤੀ ਦੀ ਉਦਾਹਰਣ ਪੇਸ਼ ਕੀਤੀ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੱਥੇ ਸਿਰਫ 15,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਹੁਣ ਸਾਡੇ ਕੋਲ 52,000 ਕਰੋੜ ਰੁਪਏ ਦਾ ਪ੍ਰਸਤਾਵ ਹੈ, ਜਦੋਂ ਕਿ 38,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਜਲਦੀ ਹੀ ਕਰਨਗੇ। ਸਾਨੂੰ ਉਮੀਦ ਹੈ ਕਿ ਨਿਵੇਸ਼ ਜਲਦੀ ਹੀ 70,000 ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਉਪ ਰਾਜਪਾਲ ਨੇ ਕਿਹਾ ਕਿ ਜੰਮੂ-ਕਸ਼ਮੀਰ ਜਲਦੀ ਹੀ ਵਿਕਾਸ ਦੀ ਮਿਸਾਲ ਕਾਇਮ ਕਰੇਗਾ। ਇੱਥੇ ਬਹੁਤ ਸਾਰੇ ਕਾਨੂੰਨ ਲਾਗੂ ਨਹੀਂ ਸਨ ਪਰ ਹੁਣ ਸਾਰੇ ਕਾਨੂੰਨ ਲਾਗੂ ਹੋ ਗਏ ਹਨ ਜੋ ਜੰਮੂ ਅਤੇ ਕਸ਼ਮੀਰ ਦੀਆਂ ਔਰਤਾਂ, ਲੋਕਾਂ ਦੀ ਮਦਦ ਕਰ ਰਹੇ ਹਨ।

Comment here