ਖਬਰਾਂ

ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਚੰਗਾ ਮੁਨਾਫਾ ਦੇ ਰਹੀ ਏ ਖੁੰਭਾਂ ਦੀ ਖੇਤੀ

ਊਧਮਪੁਰ-ਖੁੰਭਾਂ ਦੀ ਖੇਤੀ ਰੁਜ਼ਗਾਰ ਦਾ ਚੰਗਾ ਸਾਧਨ ਹੈ ਅਤੇ ਜੇਕਰ ਹੋਰ ਲੋਕ ਇਸ ਨੂੰ ਅਮਲੀਜਾਮਾ ਪਹਿਨਾਉਣ ਲੱਗ ਜਾਣ ਤਾਂ ਉਹ ਰੋਜ਼ੀ-ਰੋਟੀ ਕਮਾ ਸਕਦੇ ਹਨ। ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਕਿਸਾਨ ਖ਼ਾਸ ਕਰ ਕੇ ਬੀਬੀਆਂ ਅਤੇ ਨੌਜਵਾਨ ਵੀ ਵੱਡੇ ਪੱਧਰ ’ਤੇ ਮਸ਼ਰੂਮ ਦੀ ਖੇਤੀ ਕਰ ਰਹੇ ਹਨ ਅਤੇ ਇਸ ਦਾ ਲਾਭ ਲੈ ਰਹੇ ਹਨ। ਇਸ ਨਾਲ ਕਿਸਾਨ ਆਪਣੀ ਆਰਥਿਕ ਸਥਿਤੀ ’ਚ ਸੁਧਾਰ ਕਰ ਰਹੇ ਹਨ। ਊਧਮਪੁਰ ਦੇ ਇਕ ਮਸ਼ਰੂਮ ਕਿਸਾਨ ਸੁਭਾਸ਼ ਚੰਦਰ ਨੇ ਦੱਸਿਆ ਕਿ ਮੈਂ ਪਿਛਲੇ 15 ਸਾਲਾਂ ਤੋਂ ਖੁੰਭਾਂ ਦੀ ਖੇਤੀ ਕਰ ਰਿਹਾ ਹਾਂ ਅਤੇ ਮਸ਼ਰੂਮ ਵਿਕਾਸ ਵਿਭਾਗ ਵਲੋਂ ਮੇਰੀ ਮਦਦ ਕੀਤੀ ਗਈ ਹੈ। ਉਹ ਮੈਨੂੰ ਇਸ ਕੰਮ ਬਾਰੇ ਮਾਰਗਦਰਸ਼ਨ ਕਰਦੇ ਹਨ। ਮੈਂ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਹੈ। ਲੋਕ ਅਤੇ ਇਸ ਤਰ੍ਹਾਂ ਉਹ ਵੀ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਮੇਰੇ ਬੱਚੇ ਵੀ ਇਸ ਕੰਮ ਨਾਲ ਜੁੜੇ ਹਨ।
ਇਕ ਹੋਰ ਕਿਸਾਨ ਨੇ ਕਿਹਾ ਕਿ ਖੁੰਭਾਂ ਨੂੰ ਵੱਖਰੀ ਜ਼ਮੀਨ ਦੀ ਲੋੜ ਨਹੀਂ ਹੁੰਦੀ ਹੈ ਅਤੇ ਇਹ ਜ਼ਿਆਦਾਤਰ ਘਰ ਦੇ ਅੰਦਰ ਹੀ ਉਗਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਕਾਸ਼ਤ ਹਰ ਮੌਸਮ ਵਿਚ ਢੁਕਵੇਂ ਤਾਪਮਾਨ ਅਤੇ ਰੌਸ਼ਨੀ ਦੇ ਕੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਘੱਟ ਨਿਵੇਸ਼, ਘੱਟ ਥਾਂ ਅਤੇ ਚੰਗੇ ਮੁਨਾਫੇ ਨਾਲ ਖੁੰਭਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਮੋਦੀ ਦੇ ਸੁਫ਼ਨੇ ਨੂੰ ਪੂਰਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਓ।
ਦੱਸ ਦੇਈਏ ਕਿ ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ।

Comment here