ਜੰਮੂ- ਕੋਵਿਡ ਵਿਰੁਧ ਜੰਗ ਵਿਚ ਭਾਰਤ ਮੱਲਾਂ ਮਾਰ ਰਿਹਾ ਹੈ, ਟੀਕਾਕਰਨ ਦੀ ਮੁਹਿਮ ਜੋ਼ਰ ਸ਼ੋਰ ਨਾਲ ਚੱਲ ਰਹੀ ਹੈ। ਜੰਮੂ ਕਸ਼ਮੀਰ ਤੋਂ ਵੀ ਸੁਖਦ ਸੁਨੇਹਾ ਆਇਆ ਹੈ ਕਿ ਇਥੇ ਤਾਂ ਕੁਝ ਜ਼ਿਲਿਆਂ ਨੇ ਆਪਣੀ ਵਸੋਂ ਨੂੰ ਸੌ ਫੀਸਦੀ ਟੀਕੇ ਲਾ ਦਿੱਤੇ ਹਨ। ਇਥੇ ਦੇ ਗਾਂਦਰਬਲ, ਸ਼ੋਪੀਆਂ, ਅਨੰਤਨਾਗ ਅਤੇ ਪੁੰਛ ਜ਼ਿਲ੍ਹਿਆਂ ਨੇ ਪਹਿਲੀ ਖ਼ੁਰਾਕ ਲਈ 15-18 ਸਾਲ ਉਮਰ ਵਰਗ ‘ਚ 100 ਫੀਸਦੀ ਟੀਕਾਕਾਰਨ ਦਾ ਟੀਚਾ ਹਾਸਲ ਕਰ ਲਿਆ ਹੈ। ਇਸ ਮੀਲ ਦੇ ਪੱਥਰ ‘ਤੇ ਟਿੱਪਣੀ ਕਰਦੇ ਹੋਏ, ਐਡੀਸ਼ਨਲ ਮੁੱਖ ਸਕੱਤਰ, ਸਿਹਤ ਅਤੇ ਮੈਡੀਕਲ ਸਿੱਖਿਆ, ਵਿਵੇਕ ਭਾਰਦਵਾਜ ਨੇ ਕਿਹਾ ਕਿ ਸਮਾਜ ‘ਚ ਸੁਰੱਖਿਆ ਲੜੀ ਪੂਰੀ ਕਰਨ ਲਈ ਨੌਜਵਾਨਾਂ ਦਾ ਟੀਕਾਕਰਨ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਲਈ ਸਾਡਾ ਵਿਭਾਗ ਜ਼ੋਰਦਾਰ ਮੁਹਿੰਮ ਚਲਾ ਰਿਹਾ ਹੈ। ਨਤੀਜੇ ਵਜੋਂ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ 2 ਕਰੋੜ ਤੋਂ ਵੱਧ ਯੋਗ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। 18 ਸਾਲ ਉਮਰ ਵਰਗ ‘ਚ 100 ਫੀਸਦੀ ਅਤੇ 15-18 ਸਾਲ ਉਮਰ ਵਰਗ ‘ਚ 60 ਫੀਸਦੀ ਨੂੰ ਕੋਰੋਨਾ ਟੀਕੇ ਪਹਿਲੀ ਖ਼ੁਰਾਕ ਦਿੱਤੀ ਗਈ ਹੈ। ਸਮੇਂ ਤੇ ਦੂਜੀ ਅਤੇ ਫੇਰ ਬੂਸਟਰ ਲਈ ਵੀ ਪ੍ਰਸ਼ਾਸਨ ਪੂਰੀ ਤਿਆਰੀ ਵਿੱਚ ਹੈ।
ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਚ ਸੌ ਫੀਸਦੀ ਕੋਵਿਡ ਰੋਕੂ ਟੀਕੇ ਲੱਗੇ

Comment here