ਸਿਆਸਤਸਿਹਤ-ਖਬਰਾਂਖਬਰਾਂ

ਜੰਮੂ-ਕਸ਼ਮੀਰ ’ਚ 80 ਫੀਸਦੀ ਆਬਾਦੀ ਦਾ ਹੋਇਆ ਟੀਕਾਕਰਨ

ਅਨੰਤਨਾਗ-ਦੱਖਣੀ ਕਸ਼ਮੀਰ ’ਚ ਲਗਭਗ 78 ਫੀਸਦੀ ਯੋਗ ਆਬਾਦੀ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਾਇਆ ਜਾ ਚੁਕਿਆ ਹੈ। ਇਸ ਖੇਤਰ ’ਚ ਚਾਰ ਜ਼ਿਲ੍ਹੇ ਸ਼ਾਮਲ ਹਨ- ਅਨੰਤਨਾਗ, ਕੁਲਗਾਮ, ਪੁਲਵਾਮਾ ਅਤੇ ਸ਼ੋਪੀਆਂ। ਸ਼ੋਪੀਆਂ 82 ਫੀਸਦੀ ਟੀਕਾਕਰਨ ਕਵਰੇਜ਼ ਨਾਲ ਅੱਗੇ ਚੱਲ ਰਿਹਾ ਹੈ। ਜ਼ਿਲ੍ਹੇ ’ਚ 18 ਸਾਲ ਤੋਂ ਵੱਧ ਉਮਰ ਦੀ 2,01,909 ਟੀਚਾ ਆਬਾਦੀ ਹੈ। ਇਕ ਸਿਹਤ ਅਧਿਕਾਰੀ ਨੇ ਕਿਹਾ,‘‘ਅਸੀਂ ਹੁਣ ਤੱਕ ਜ਼ਿਲ੍ਹੇ ’ਚ 1,64,651 ਲੋਕਾਂ ਪੂਰੀ ਤਰ੍ਹਾਂ ਨਾਲ ਟੀਕਾਕਰਨ ਕੀਤਾ ਹੈ।’’ ਕੁਲਗਾਮ ’ਚ ਟੀਚਾ ਆਬਾਦੀ ਦੇ 81 ਫੀਸਦੀ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਾਇਆ ਗਿਆ ਹੈ।
ਅਧਿਕਾਰੀ ਨੇ ਕਿਹਾ,‘‘3,98,001 ਦੇ ਟੀਚੇ ’ਚੋਂ ਅਸੀਂ ਹੁਣ ਤੱਕ 3,22,132 ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਟੀਚੇ ਲਾਏ ਹਨ।’’ ਪੁਲਵਾਮਾ ’ਚ ਹੁਣ 79 ਫੀਸਦੀ ਯੋਗ ਆਬਾਦੀ ਹੈ, ਜਿਸ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ, ਜਦੋਂ ਕਿ ਆਬਾਦੀ ਦੇ ਮਾਮਲੇ ’ਚ ਸਭ ਤੋਂ ਵੱਡੇ ਜ਼ਿਲ੍ਹੇ ਅਨੰਤਨਾਗ ਨੇ 75 ਫੀਸਦੀ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਹੈ। ਹੁਣ ਤੱਕ ਜੰਮੂ ਕਸ਼ਮੀਰ ਦੀ ਲਗਭਗ 80 ਫੀਸਦੀ ਯੋਗ ਆਬਾਦੀ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਕੀਤਾ ਜਾ ਚੁਕਿਆ ਹੈ।

Comment here