ਅਪਰਾਧਸਿਆਸਤਖਬਰਾਂਦੁਨੀਆ

ਜੰਮੂ-ਕਸ਼ਮੀਰ ’ਚ 3 ਪਾਕਿਸਤਾਨੀ ਤਸਕਰਾਂ ਨੂੰ ਮਾਰ ਮੁਕਾਇਆ

ਸਾਂਬਾ- ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ  ਤੋਂ ਖਬਰ ਸਾਹਮਣੇ ਆਈ ਹੈ  ਅੰਤਰ ਰਾਸ਼ਟਰੀ ਸੀਮਾ ਨੇੜੇ ਬੀ.ਐੱਸ.ਐੱਫ ਨੇ ਕਾਰਵਾਈ ਕਰਕੇ ਨਸ਼ੀਲੇ ਪਦਾਰਥ ਵੇਚਣ ਵਾਲੇ ਤਸਕਰਾਂ ਨੂੰ ਮਾਰ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਦੇ ਦੱਸਣ ਅਨੁਸਾਰ ਤਸਕਰਾਂ ਕੋਲੋਂ ਹੈਰੋਇਨ ਦੇ 36 ਪੈਕੇਟ ਫੜੇ ਗਏ ਹਨ। ਬੀ ਐਸ ਐਫ  ਦੇ ਡਿਪਟੀ ਇੰਸਪੈਕਟਰ ਜਨਰਲ ਐੱਸ.ਪੀ.ਐੱਸ.ਸੰਧੂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੂੰ ਦੁਪਹਿਰ 2.30 ਵਜੇ ਤਸਕਰਾਂ ਦੀ ਹਰਕਤ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਕੀਤੀ ਗਈ ਗੋਲੀਬਾਰੀ ’ਚ ਪਾਕਿਸਤਾਨੀ ਨਸ਼ੀਲੇ ਪਦਾਰਥ ਵੇਚਣ ਵਾਲੇ ਤਸਕਰਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ 36 ਪੈਕੇਟ ਬਰਾਮਦ ਹੋਏ। ਅਜਿਹਾ ਸ਼ੱਕ ਹੈ ਕਿ ਇਨ੍ਹਾਂ ਪੈਕੇਟ ’ਚ ਹੈਰੋਇਨ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਦੇ ਮਾਮਲੇ ਬਾਰੇ ਗੁੱਝੀ ਜਾਂਚ ਕਰੀ ਜਾਵੇਗੀ।

Comment here