ਸ਼੍ਰੀਨਗਰ-ਰਾਜੌਰੀ ਸਥਿਤ ਅਲ ਹੁਦਾ ਐਜੂਕੇਸ਼ਨਲ ਟਰੱਸਟ ਦੀਆਂ ਸ਼ੱਕੀ ਸਰਗਰਮੀਆਂ ਦੇ ਸਬੰਧ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ ਵਿਚ 18 ਥਾਵਾਂ ’ਤੇ ਛਾਪੇ ਮਾਰੇ ਅਤੇ ਏ.ਐੱਚ.ਈ.ਟੀ. ਦੇ ਮੁਖੀ ਨਿਜ਼ਾਮ-ਏ-ਅਲਾ ਅਮੀਰ ਸ਼ਮਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਐੱਨ.ਆਈ.ਏ. ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਰਾਜੌਰੀ, ਪੁੰਛ, ਜੰਮੂ, ਸ਼੍ਰੀਨਗਰ, ਪੁਲਵਾਮਾ, ਬਡਗਾਮ, ਸ਼ੋਪੀਆਂ ਅਤੇ ਬਾਂਦੀਪੋਰਾ ਜ਼ਿਲਿ੍ਹਆਂ ‘ਚ ਮਾਰੇ ਗਏ। ਐੱਨ.ਆਈ.ਏ. ਨੇ ਅਲ ਹੁਦਾ ਐਜੂਕੇਸ਼ਨਲ ਟਰੱਸਟ ਦੇ ਫੰਡਿੰਗ ਪੈਟਰਨ ਅਤੇ ਸਰਗਰਮੀਆਂ ਦਾ ਖੁਦ ਨੋਟਿਸ ਲੈਂਦਿਆਂ ਮਾਮਲਾ ਦਰਜ ਕੀਤਾ ਸੀ ਜੋ ਜਮਾਤ-ਏ-ਇਸਲਾਮੀ ਜੰਮੂ-ਕਸ਼ਮੀਰ ਦੀ ਇਕ ਫਰੰਟਲ ਇਕਾਈ ਵਜੋਂ ਕੰਮ ਕਰਦਾ ਸੀ। ਉਸ ਨੂੰ 2019 ‘ਚ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਸੋਧ ਐਕਟ ਤਹਿਤ ਇਕ ਗੈਰ ਕਾਨੂੰਨੀ ਸੰਗਠਨ ਕਰਾਰ ਦਿੱਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਅਮਿਰ ਸ਼ਮਸ਼ੀ ਨੂੰ ਏ.ਐਚ.ਈ.ਟੀ. ਰਾਜੌਰੀ ਤੋਂ ਅਪਰਾਧਿਕ ਸਰਗਰਮੀਆਂ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਟਰੱਸਟ ਦੇ ਮੁੱਖ ਸਰਪ੍ਰਸਤ ਦੇ ਨਿਰਦੇਸ਼ਾਂ ’ਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਮੋਬਾਇਲ ਅਤੇ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਦਾਰੁਲ ਉਲੂਮ ਰਹੀਮੀਆ ਦੇ ਸੰਸਥਾਪਕ ਅਤੇ ਉੱਘੇ ਧਾਰਮਿਕ ਵਿਦਵਾਨ ਮੁਫ਼ਤੀ ਰਹਿਮਤੁੱਲਾ ਕਾਸਮੀ ਅਤੇ ਨੈਸ਼ਨਲ ਟ੍ਰੇਨਿੰਗ ਇੰਸਟੀਚਿਊਟ (ਐੱਨ.ਆਈ.ਟੀ.) ਸ਼੍ਰੀਨਗਰ ਦੇ ਪ੍ਰੋਫੈਸਰ ਦੇ ਬਾਂਦੀਪੋਰਾ ਸਥਿਤ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ।
ਜੰਮੂ ਕਸ਼ਮੀਰ ‘ਚ 18 ਥਾਂਵਾਂ ‘ਤੇ ਐੱਨ.ਆਈ.ਏ. ਦੀ ਛਾਪੇਮਾਰੀ

Comment here