ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਪੁਲਸ ਨੇ ਪਾਕਿਸਤਾਨੀ ਨਾਗਰਿਕਾਂ ਦੀ ਮਦਦ ਨਾਲ ਲਿਆਂਦੀ ਡਰੱਗ ਨਾਲ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੁਪਵਾੜਾ ਪੁਲਸ ਨੂੰ ਤਸਕਰਾਂ ਤੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕੰਟਰੋਲ ਰੇਖਾ ਕੋਲ ਕਰਨਾਹ ‘ਚ ਪੁਲਸ ਨੇ 2 ਲੋਕਾਂ ਨੂੰ ਸ਼ੱਕੀ ਤਰੀਕੇ ਨਾਲ ਅੱਗੇ ਵਧਦੇ ਹੋਏ ਦੇਖਿਆ, ਜਿਨ੍ਹਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਸ਼ਤਿਆਕ ਨਾਮ ਦੇ ਸ਼ਖਸ ਕੋਲੋਂ 230 ਗ੍ਰਾਮ ਹੈਰੋਇਨ ਅਤੇ 270 ਗ੍ਰਾਮ ਡਰੱਗ ਬਸ਼ਾਰਤ ਹੁਸੈਨ ਕੋਲੋਂ ਬਰਾਮਦ ਕੀਤੀ। ਗ੍ਰਿਫਤਾਰ ਕੀਤੇ ਗਏ ਦੋਵੇਂ ਤਸਕਰ ਟਾਡ ਕਰਦਾਹ ਦੇ ਰਹਿਣ ਵਾਲੇ ਹਨ। ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਕਰ ਰਹੀ ਹੈ। ਰਾਜਬਾਗ ‘ਚ ਪੁਲਸ ਦਲ ਨੇ ਗੋਪਾਲਪੋਰਾ ਵਥੁਰਾ ਬਦੁਗਾਮ ਵਾਸੀ ਉਮਰ ਸਾਦਿਕ ਡਾਰ ਨਾਮੀ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ ਤੇ ਤਲਾਸ਼ੀ ਲੈਣ ‘ਤੇ ਉਸ ਕੋਲੋਂ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੇ 250 ਸਟਰਿਪਸ ਅਤੇ 6000 ਕੈਪਸੂਲ ਬਰਾਮਦ ਹੋਈਆਂ। ਦੋਸ਼ੀ ਨੂੰ ਹਿਰਾਸਤ ‘ਚ ਲੈ ਥਾਣੇ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਕੀਤੇ ਹਨ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Comment here