ਆਈ ਜੀ ਪੀ ਵਿਜੇ ਕੁਮਾਰ ਨੇ ਦਿੱਤੀ ਜਾਣਕਾਰੀ
ਸ਼੍ਰੀਨਗਰ-ਸਰਹੱਦ ਪਾਰੋਂ ਘੁਸਪੈਠ ਦਾ ਸਾਹਮਣਾ ਕਰ ਰਹੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ‘ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦੇ 2 ਸਥਾਨਕ ਅੱਤਵਾਦੀਆਂ ਦੇ ਮਾਰੇ ਗਏ, ਇਸ ਬਾਰੇ ਗੱਲ ਕਰਦਿਆਂ ਮੀਡੀਆ ਨੂੰ ਪੁਲਸ ਇੰਸਪੈਕਟਰ ਜਨਰਲ ਕਸ਼ਮੀਰ ਵਿਜੇ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਹੁਣ ਤੱਕ ਘਾਟੀ ‘ਚ ਕੁੱਲ 78 ਅੱਤਵਾਦੀਆਂ ਨੂੰ ਮਾਰ ਸੁਰੱਖਿਆ ਫੋਰਸਾਂ ਨੇ ਮਾਰ ਮੁਕਾਇਆ ਹੈ। ਇਹਨਾਂ ਵਿਚੋਂ 39 ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਨ, ਬਾਕੀ ਹਿਜ਼ਬ-ਉਲ-ਮੁਜਾਹੀਦੀਨ (ਐੱਚ.ਐੱਮ.), ਅਲ-ਬਦਰ, ਜੈਸ਼-ਏ-ਮੁਹੰਮਦ (ਜੇ.ਐੱਮ.) ਅਤੇ ਅੰਸਾਰ ਗਜਵਤ-ਉਲ-ਹਿੰਦ ਨਾਲ ਸੰਬੰਧਤ ਸਨ।
Comment here