ਅਪਰਾਧਸਿਆਸਤਖਬਰਾਂ

ਜੰਮੂ ਕਸ਼ਮੀਰ ’ਚ ਵੱਖ-ਵੱਖ ਥਾਂਵਾਂ ’ਤੇ ਛਾਪੇਮਾਰੀ

ਪੁੰਛ-ਜੰਮੂ ਕਸ਼ਮੀਰ ’ਚ ਅੱਤਵਾਦ ਨੂੰ ਉਤਸ਼ਾਹ ਕਰਨ ਨਾਲ ਸੰਬੰਧਤ 5 ਸਾਲ ਪੁਰਾਣੇ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੁੰਛ ਜ਼ਿਲ੍ਹੇ ’ਚ 9 ਥਾਂਵਾਂ ’ਤੇ ਛਾਪੇਮਾਰੀ ਕੀਤੀ। ਜੰਮੂ ਖੇਤਰ ਦੇ ਪੁੰਛ ਜ਼ਿਲ੍ਹੇ ’ਚ ਚਾਕਨ-ਦਾ-ਬਾਗ਼ ਅਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸਲਾਮਾਬਾਦ ’ਚ ਐੱਲ.ਓ.ਸੀ. ਪਾਰ ਵਪਾਰ ਦਾ ਮਕਸਦ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਵਾਸੀਆਂ ਵਿਚਾਲੇ ਵਿਸ਼ਵਾਸ ਨਿਰਮਾਣ ਲਈ ਸੀ। ਐੱਨ.ਆਈ.ਏ. ਨੇ ਕਿਹਾ,‘‘ਐੱਲ.ਓ.ਸੀ. ਵਪਾਰ 2008 ’ਚ ਜੰਮੂ ਕਸ਼ਮੀਰ ਅਤੇ ਪੀ.ਓ.ਕੇ. ਦਰਮਿਆਨ ਵਿਸ਼ਵਾਸ ਨਿਰਮਾਣ ਉਪਾਅਦੇ ਰੂਪ ’ਚ ਸ਼ੁਰੂ ਕੀਤਾ ਗਿਆ ਸੀ।
ਭਾਰਤ ਨੇ 18 ਅਪ੍ਰੈਲ 2019 ਨੂੰ, ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ (ਐੱਨ.ਓ.ਸੀ.) ਕੋਲ 2 ਥਾਂਵਾਂ ’ਤੇ ਕੰਟਰੋਲ ਰੇਖਾ ਪਾਰ ਤੋਂ ਵਪਾਰ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਸੀ। ਸਰਹੱਦ ਪਾਰ ਤੋਂ ਕੁਝ ਤੱਥ ਹਥਿਆਰਾਂ, ਨਸ਼ੀਲੇ ਪਦਾਰਥਾਂ, ਨਕਲੀ ਮੁਦਰਾ ਦੀ ਤਸਕਰੀ ਲਈ ਇਸ ਵਪਾਰ ਦੀ ਗਲਤ ਵਰਤੋਂ ਕਰ ਰਹੇ ਹਨ।
ਇਹ ਵਪਾਰ ਵਸਤੂ ਨਿਯਮ ਪ੍ਰਣਾਲੀ ’ਤੇ ਆਧਾਰਤ ਸੀ ਅਤੇ ਤੀਜੇ ਪੱਖ ਵਲੋਂ ਉਤਪਾਦਿਤ ਸਾਮਾਨ ਦੀ ਮਨਜ਼ੂਰੀ ਨਹੀਂ ਸੀ। ਐੱਲ.ਓ.ਸੀ. ਪਾਰ ਵਪਾਰ ਸਹੂਲਤ ਕੇਂਦਰ (ਟੀ.ਐੱਫ.ਸੀ.) ਰਾਹੀਂ ਕੈਲੀਫੋਰਨੀਆ ਬਾਦਾਮ ਅਤੇ ਹੋਰ ਵਸਤੂਆਂ ਦੇ ਆਯਾਤ ਦੇ ਮਾਧਿਅਮ ਨਾਲ ਪਾਕਿਸਤਾਨ ਤੋਂ ਭਾਰਤ ’ਚ ਵੱਡੇ ਪੈਮਾਨੇ ’ਤੇ ਧਨ ਟਰਾਂਸਫਰ ਨਾਲ ਸੰਬੰਧਤ ਹੈ।’’ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਦੀ ਵਰਤੋਂ ਜੰਮੂ ਕਸ਼ਮੀਰ ’ਚ ਅੱਤਵਾਦ ਅਤੇ ਵੱਖਵਾਦ ਨੂੰ ਉਤਸ਼ਾਹ ਦੇਣ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਸ਼ੱਕੀਆਂ ਦੇ ਕੰਪਲੈਕਸਾਂ ਤੋਂ ਦਸਤਾਵੇਜ਼, ਡਿਜੀਟਲ ਉਪਕਰਣ ਅਤੇ ਅਪਰਾਧ ਸਾਬਿਤ ਕਰਨ ਵਾਲੀ ਹੋਰ ਸਮੱਗਰੀ ਬਰਾਮਦ ਹੋਈ ਹੈ।
ਐੱਨ.ਆਈ.ਏ. ਦੇ ਇਕ ਬੁਲਾਰੇ ਨੇ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੀ ਧਾਰਾ 17 ਦੇ ਅਧੀਨ 9 ਦਸੰਬਰ 2016 ਨੂੰ ਏਜੰਸੀ ਵਲੋਂ ਦਰਜ ਕੀਤੇ ਗਏ ਇਕ ਮਾਮਲੇ ’ਚ ਜੰਮੂ ਕਸ਼ਮੀਰ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੀ ਮਦਦ ਨਾਲ ਇਹ ਛਾਪੇ ਮਾਰੇ ਗਏ।

Comment here