ਸਿਆਸਤਖਬਰਾਂਮਨੋਰੰਜਨ

ਜੰਮੂ-ਕਸ਼ਮੀਰ ਚ ਪਹਿਲਾ ਫਿਲਮ ਮਹਾਉਤਸਵ 15 ਨੂੰ

ਜੰਮੂ- ਸ਼ਾਂਤੀ ਸਥਾਪਤੀ ਕਾਰਨ ਜੰਮੂ-ਕਸ਼ਮੀਰ ਵੱਖ ਵੱਖ ਖੇਤਰਾਂ ਵਿੱਚ ਉਤਸ਼ਾਹ ਨਾਲ ਅੱਗੇ ਵਧ ਰਿਹਾ ਹੈ। ਹੁਣ ਇੱਥੇ ‘ਰਾਸ਼ਟਰੀ ਫਿਲਮ ਮਹਾਉਤਸਵ’ ਹੋਣਾ ਹੈ, ਕੇਂਦਰ ਸ਼ਾਸਿਤ ਸੂਬੇ ਦਾ ਆਪਣਾ ਪਹਿਲਾ ਫਿਲਮ ਮਹਾਉਤਸਵ 15 ਜੂਨ ਤੋਂ ਸ਼ੁਰੂ ਹੋਣ ਵਾਲਾ ਹੈ। ਇਹ ਕਸ਼ਮੀਰੀਆਂ ਨੂੰ ਕਈ ਫ਼ਿਲਮਾਂ, ਲਘੂ ਫ਼ਿਲਮਾਂ, ਵੱਖ-ਵੱਖ ਭਾਰਤੀ ਨਿਰਮਾਤਾਵਾਂ, ਸੰਗੀਤ ਕਲਾਕਾਰਾਂ ਦੇ ਸੰਗੀਤ ਵੀਡੀਓ ਵੇਖਣ ਦਾ ਸੁਨਹਿਰੀ ਮੌਕਾ ਦੇਵੇਗਾ। ਭਾਰਤੀ ਫ਼ਿਲਮ ਨਿਰਮਾਤਾਵਾਂ ਅਤੇ ਸੰਗੀਤ ਕਲਾਕਾਰਾਂ ਤੋਂ ਇਲਾਵਾ ਕਲਾਕਾਰਾਂ ਨੂੰ ਫੀਚਰ ਫ਼ਿਲਮਜ਼, ਗੈਰ-ਫ਼ੀਚਰ ਫ਼ਿਲਮਜ਼ ਅਤੇ ਮਿਊਜ਼ਿਕ ਵੀਡੀਓਜ਼ ਸਮੇਤ 3 ਵਿਆਪਕ ਸ਼੍ਰੇਣੀਆਂ ਤਹਿਤ ਪੁਰਸਕਾਰ ਜਿੱਤਣ ਦਾ ਮੌਕਾ ਵੀ ਮਿਲੇਗਾ। ਇਸ ਲਈ ਜੰਮੂ-ਕਸ਼ਮੀਰ ਦੇ ਪਹਿਲੇ ਰਾਸ਼ਟਰੀ ਫ਼ਿਲਮ ਮਹਾਉਤਸਵ ਲਈ ਆਪਣੀਆਂ ਮੂਲ ਫ਼ਿਲਮਾਂ ਨੂੰ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਹੈ। ਫ਼ਿਲਮ ਮਹਾਉਤਸਵ ਪੁਰਸਕਾਰ ਸਮਾਰੋਹ ਦੌਰਾਨ ਦਿੱਤੇ ਜਾਣ ਵਾਲੇ 40 ਤੋਂ ਵੱਧ ਪੁਰਸਕਾਰ ਹਨ। ਜੇਤੂਆਂ ਨੂੰ ਨਕਦੀ ਦੇ ਨਾਲ-ਨਾਲ ਇਕ ਸਰਟੀਫ਼ਿਕੇਟ ਅਤੇ ਇਕ ਮੈਡਲ ਵੀ ਮਿਲੇਗਾ।ਇਸ ਮੈਗਾ ਈਵੈਂਟ ’ਚ ਵਿਚਾਰਾਂ, ਸਿਰਜਣਾਤਮਕਤਾ, ਲਾਈਟਾਂ ਅਤੇ ਸੰਗੀਤ ਦਾ ਸੰਗਮ ਵੇਖਣ ਨੂੰ ਮਿਲੇਗਾ। ਇਹ 15 ਤੋਂ 20 ਜੂਨ, 2022 ਤੱਕ ਸ਼੍ਰੀਨਗਰ ਵਿਚ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਫਿਲਮ ਵਿਕਾਸ ਕੌਂਸਲ ਵਲੋਂ ਆਯੋਜਿਤ ਕੀਤਾ ਗਿਆ ਹੈ। ਇਸ ਫਿਲਮ ਫੈਸਟੀਵਲ ਦੇ ਪਿੱਛੇ ਦਾ ਵਿਚਾਰ ਜੰਮੂ-ਕਸ਼ਮੀਰ ਵਿਚ ਫਿਲਮ, ਸੰਗੀਤ ਅਤੇ ਸਿਰਜਣਾਤਮਕ ਵਾਤਾਵਰਣ ਪ੍ਰਣਾਲੀ ਦੇ ਨਾਲ-ਨਾਲ ਇਸਦੀ ‘ਕੁਦਰਤੀ ਸ਼ਾਨ ਅਤੇ ਸਮਾਜਿਕ-ਸੱਭਿਆਚਾਰਕ ਮਹਿਮਾ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਨਾ ਹੈ।ਫਿਲਮ ਫੈਸਟੀਵਲ, ਜੋ ਕਿ ਬਿਹਤਰੀਨ ਫਿਲਮਾਂ ਅਤੇ ਸੰਗੀਤ, ਫਿਲਮ ਨਿਰਮਾਤਾਵਾਂ, ਸੰਗੀਤ ਕਲਾਕਾਰਾਂ ਅਤੇ ਸਹਿਯੋਗੀ ਪ੍ਰਤਿਭਾਵਾਂ ਦਾ ਇਕੱਠ ਹੋਵੇਗਾ। ਇਹ ਦੁਨੀਆ ਭਰ ਦੇ ਕਿਸੇ ਵੀ ਵਿਅਕਤੀ ਲਈ ਰਚਨਾਤਮਕਤਾ ਅਤੇ ਪ੍ਰੇਰਣਾ ਦੇ ਭੰਡਾਰ ਵਜੋਂ ਕੰਮ ਕਰੇਗਾ ਜੋ ਫਿਲਮਾਂ ਨੂੰ ਜਿਉਣ, ਪਿਆਰ ਕਰਨ ਅਤੇ ਸਾਹ ਲੈਣ ਦੀ ਇੱਛਾ ਰੱਖਦਾ ਹੈ ਅਤੇ ਸੰਗੀਤ।

Comment here