ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਜੰਮੂ-ਕਸ਼ਮੀਰ ਚ ਨਿਵੇਸ਼ ਦੇ ਮੌਕੇ ਦੇਖਣ ਆਏ ਯੂਏਈ ਦੇ ਵਫ਼ਦ ਨੂੰ ਮਿਲੇ ਮੋਦੀ

ਪੱਲੀ – ਹਾਲ ਹੀ ਵਿੱਚ ਜੰਮੂ ਦੇ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੂਬੇ ਚ ਨਿਵੇਸ਼ ਦੇ ਮੌਕੇ ਦੇਖ ਰਹੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਨਿਵੇਸ਼ ਪ੍ਰਸਤਾਵ ਕਰੀਬ 38 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਜੰਮੂ ਕਸ਼ਮੀਰ ‘ਚ ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾ ਰਹੀ ਹੈ ਅਤੇ ਕਈ ਨਿੱਜੀ ਨਿਵੇਸ਼ਕ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਨਿਵੇਸ਼ ਲਈ ਇਛੁੱਕ ਹਨ। ਉਨ੍ਹਾਂ ਕਿਹਾ,”ਆਜ਼ਾਦੀ ਦੇ 7 ਦਹਾਕਿਆਂ ‘ਚ ਜੰਮੂ ਕਸ਼ਮੀਰ ‘ਚ ਨਿੱਜੀ ਖੇਤਰ ਤੋਂ ਸਿਰਫ਼ 17 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਪਰ ਹੁਣ ਤੱਕ 38 ਹਜ਼ਾਰ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਸੈਰ-ਸਪਾਟਾ ਵੀ ਫਿਰ ਤੋਂ ਵਧ ਰਿਹਾ ਹੈ।”

ਕੇਂਦਰ ਸਰਕਾਰ ਦੇ ਉਪਰਾਲਿਆਂ ਤੋਂ ਇਸ ਸੂਬੇ ਦੇ ਲੋਕ ਵੀ ਉਤਸ਼ਾਹਿਤ ਹਨ ਕਿ ਉਹਨਾਂ ਦੀਆਂ ਮੁਸ਼ਕਲਾਂ ਭਰੇ ਦਿਨ ਹੁਣ ਖਤਮ ਹੋਣ ਵਾਲੇ ਹਨ।

Comment here