ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਜੰਮੂ-ਕਸ਼ਮੀਰ ’ਚ ਜੀ-20 ਮੀਟਿੰਗ ਤੋਂ ਡਰਿਆ ਪਾਕਿ

ਇਸਲਾਮਾਬਾਦ-ਭਾਰਤ ਇਸ ਸਾਲ ਜੀ-20 ਦੇਸ਼ਾਂ ਦੇ ਸਮੂਹ ਦਾ ਪ੍ਰਧਾਨ ਬਣ ਜਾਏਗਾ। ਭਾਰਤ ਦੇ ਜੰਮੂ-ਕਸ਼ਮੀਰ ਵਿਚ ਜੀ-20 ਦੇਸ਼ਾਂ ਦੀ ਮੀਟਿੰਗ ਆਯੋਜਿਤ ਕਰਨ ਦੀ ਯੋਜਨਾ ਨਾਲ ਪਾਕਿਸਤਾਨ ਘਾਬਰ ਗਿਆ ਹੈ। ਇਸ ਦੇ iਖ਼ਲਾਫ਼ ਪਾਕਿਸਤਾਨ ਹੁਣ ਜੀ-20 ਦੇ ਉਨ੍ਹਾਂ ਦੇਸ਼ਾਂ ਤੋਂ ਗੁਹਾਰ ਲਗਾਉਣ ਜਾ ਰਿਹਾ ਹੈ ਜਿਸਦੇ ਇਸਲਾਮਾਬਾਦ ਨਾਲ ਚੰਗੇ ਸਬੰਧ ਹਨ। ਪਾਕਿਸਤਾਨ ਚਾਹੁੰਦਾ ਹੈ ਕਿ ਜੀ-20 ਦੇਸ਼ ਭਾਰਤ ’ਤੇ ਦਬਾਅ ਪਾਉਣ ਕਿ ਉਹ ਜੰਮੂ-ਕਸ਼ਮੀਰ ਵਿਚ ਇਸ ਸਮੂਹ ਦੀਆਂ ਕੁਝ ਮੀਟਿੰਗਾਂ ਜਾਂ ਪ੍ਰੋਗਰਾਮ ਨਾ ਆਯੋਜਿਤ ਕਰੇ। ਭਾਰਤ ਵਿਚ ਅਗਲੇ ਸਾਲ ਜੀ-20 ਦਾ ਸ਼ਿਖਰ ਸੰਮੇਲਨ ਹੋਣ ਜਾ ਰਿਹਾ ਹੈ ਅਤੇ ਇਸਦੇ ਕੁਝ ਪ੍ਰੋਗਰਾਮ ਜੰਮੂ-ਕਸ਼ਮੀਰ ਵਿਚ ਆਯੋਜਿਤ ਕੀਤੇ ਜਾਣਗੇ। ਪਾਕਿਸਤਾਨ ਪਹਿਲਾਂ ਹੀ ਭਾਰਤ ਦੇ ਇਕ ਕਦਮ ਨੂੰ ਖਾਰਜ ਕਰ ਚੁੱਕਾ ਹੈ ਅਤੇ ਹੁਣ ਉਹ ਭਾਰਤ ਨੂੰ ਰੋਕਣ ਲਈ ਜੀ-20 ਦੇਸ਼ਾਂ ਨੂੰ ਵਿੰਨ੍ਹਣ ਦੀ ਕੋਸ਼ਿਸ਼ ਕਰੇਗਾ।
ਭਾਰਤ ਜੀ-20 ਦੇਸ਼ਾਂ ਦਾ ਮੈਂਬਰ ਹੈ। ਇਸ ਸੰਗਠਨ ਵਿਚ ਦੁਨੀਆ ਦੀਆਂ ਚੋਟੀ ਦੀਆਂ ਆਰਥਿਕਤਾਵਾਂ ਜਿਵੇਂ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਜਰਮਨੀ, ਫਰਾਂਸ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਤੁਰਕੀ, ਅਮਰੀਕਾ ਅਤੇ ਬ੍ਰਿਟੇਨ ਆਦਿ ਦੇਸ਼ ਸ਼ਾਮਲ ਹਨ।

Comment here