ਅਪਰਾਧਸਿਆਸਤਖਬਰਾਂ

ਜੰਮੂ ਕਸ਼ਮੀਰ ਚ ਚਾਰ ਅੱਤਵਾਦੀ ਮਾਰੇ ਗਏ, ਇੱਕ ਗ੍ਰਿਫ਼ਤਾਰ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ, ਗੰਦਰਬਲ ਅਤੇ ਕੁਪਵਾੜਾ ਜ਼ਿਲ੍ਹਿਆਂ ਵਿੱਚ ਹੋਏ ਵਿੱਚ ਵੱਖ-ਵੱਖ ਥਾਈਂ ਹੋਏ ਤਿੰਨ ਮੁਕਾਬਲਿਆਂ ਦੌਰਾਨ ਚਾਰ ਅਤੱਵਾਦੀਆਂ ਦੀ ਮੌਤ ਹੋ ਗਈ, ਜਦੋਂਕਿ ਇੱਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਚੇਵਾਕਲਾਂ ਇਲਾਕੇ ਵਿੱਚ ਪੂਰੀ ਰਾਤ ਚੱਲੇ ਮੁਕਾਬਲੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਸਣੇ ਜੈਸ਼-ਏ ਮੁਹੰਮਦ ਦੇ ਦੋ ਅਤਵਾਦੀ ਮਾਰੇ ਗਏ। ਇਸੇ ਤਰ੍ਹਾਂ ਅੱਜ ਸਵੇਰੇ ਗੰਦਰਬਲ ਜ਼ਿਲ੍ਹੇ ਦੇ ਸਰਚ ਖੇਤਰ ਵਿੱਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਇਸ ਗੋਲਾਬਾਰੀ ਵਿੱਚ ਹੁਣ ਤੱਕ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਇੱਕ ਮੈਂਬਰ ਮਾਰਿਆ ਜਾ ਚੁੱਕਾ ਹੈ। ਤੀਜਾ ਮੁਕਾਬਲਾ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਨੇਚਾਮਾ ਰਾਜਵਰ ਇਲਾਕੇ ਵਿੱਚ ਸਵੇਰੇ ਹੋਇਆ। ਮੁਕਾਬਲੇ ਵਿੱਚ ਲਸ਼ਕਰ ਦਾ ਅੱਤਿਵਾਦੀ ਮਾਰਿਆ ਗਿਆ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਚਾਰ-ਪੰਜ ਥਾਵਾਂ ’ਤੇ ਅਤਿਵਾਦ ਵਿਰੋਧੀ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਟਵੀਟ ਕੀਤਾ, ‘‘ਅਸੀਂ ਬੀਤੀ ਰਾਤ ਤੋਂ 4-5 ਥਾਵਾਂ ’ਤੇ ਸਾਂਝੇ ਅਪਰੇਸ਼ਨ ਚਲਾ ਰਹੇ ਹਾਂ। ਪੁਲਵਾਮਾ ਵਿੱਚ ਹੁਣ ਤੱਕ ਪਾਕਿ ਨਾਗਰਿਕ ਸਣੇ ਜੈਸ਼-ਏ-ਮੁਹੰਮਦ ਦੇ ਦੋ, ਗੰਦਰਬਲ ਅਤੇ ਹੰਦਵਾੜਾ ਵਿੱਚ ਲਸ਼ਕਰ-ਏ-ਤੋਇਬਾ ਦਾ ਇੱਕ-ਇੱਕ ਅਤਿਵਾਦੀ ਮਾਰੇ ਗਏ ਹਨ। ਹੰਦਵਾੜਾ ਅਤੇ ਪੁਲਵਾਮਾ ਵਿੱਚ ਮੁਕਾਬਲੇ ਖ਼ਤਮ ਹੋ ਗਏ ਹਨ।’’ ਉਨ੍ਹਾਂ ਕਿਹਾ ਕਿ ਇੱਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਅੱਜ ਅਤਿਵਾਦੀਆਂ ਨੇ ਜੰਮੂ ਕਸ਼ਮੀਰ ਦੇ ਸ਼ਹਿਰ ਸ਼ੋਪੀਆਂ ਵਿੱਚ ਸੀਆਰਪੀਐੱਫ ਦੇ ਜਵਾਨ ਦੀ ਹੱਤਿਆ ਕਰ ਦਿੱਤੀ, ਉਹ ਛੁੱਟੀ ਉੱਤੇ ਸੀ। ਸ਼ਾਮ ਪੌਣੇ ਅੱਠ ਵਜੇ ਅਤਿਵਾਦੀਆਂ ਨੇ ਮੁਖ਼ਤਾਰ ਅਹਿਮਦ ਨੂੰ ਚੋਟੀਪੋਰਾ ਇਲਾਕੇ ਵਿੱਚ ਉਸ ਦੇ ਘਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

Comment here