ਖਬਰਾਂ

ਜੰਮੂ-ਕਸ਼ਮੀਰ ’ਚ ਅਨੁਸੂਚਿਤ ਜਨਜਾਤੀ ਦੀ ਕੁੜੀ ਦੇ ਚਰਚੇ

ਪਾਸ ਕੀਤੀ ਨੀਟ 2021 ਦੀ ਪ੍ਰੀਖਿਆ

ਸ਼ੋਪੀਆਂ- ਜੰਮੂ ਕਸ਼ਮੀਰ ਦੇ ਸ਼ੋਪੀਆਂ ‘ਚ ਇਕ ਅਨੁਸੂਚਿਤ ਜਨਜਾਤੀ ਦੀ ਕੁੜੀ ਨੇ ਨੀਟ 2021 ਕੁਆਲੀਫਾਈ ਕਰ ਕੇ ਛੋਟੀ ਜਾਤੀ ਅਤੇ ਲੜਕੀਆਂ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਦਰਅਸਲ ਜਬੀਨਾ ਬਸ਼ੀਰ ਸ਼ੋਪੀਆਂ ‘ਚ ਇਕ ਗੁੱਜਰ ਭਾਈਚਾਰੇ ਦੀ ਕੁੜੀ ਹੈ। ਜੋ ਕਿ ਨੀਟ 2021 ਕੁਆਲੀਫਾਈ ਕਰ ਕੇ ਐੱਮ.ਬੀ.ਬੀ.ਐੱਸ. ਲਈ ਚੁਣੀ ਗਈ ਹੈ। ਜਬੀਨਾ ਨੇ ਦੱਸਿਆ,”ਮੇਰਾ ਬਚਪਨ ਤੋਂ ਡਾਕਟਰ ਬਣਨ ਦਾ ਸੁਫ਼ਨਾ ਸੀ। ਮੈਂ ਜੰਮੂ ਕਸ਼ਮੀਰ ਲਈ ਕੁਝ ਕਰਨਾ ਸੀ ਤਾਂ ਜੋ ਆਪਣੇ ਭਾਈਚਾਰੇ ਦੇ ਬੱਚਿਆਂ ਨੂੰ ਉਤਸ਼ਾਹਤ ਕਰ ਸਕਾਂ।” ਜਬੀਨਾ ਅਨੁਸਾਰ ਉਹ ਨੀਟ ਕੁਆਲੀਫਾਈ ਕਰਨ ਵਾਲੀ ਅਨੁਸੂਚਿਤ ਜਨਜਾਤੀ ਦੀ ਪਹਿਲੀ ਕੁੜੀ ਹੈ। ਜਬੀਨਾ ਬਸ਼ੀਰ ਦੇ ਪਿਤਾ ਇਕ ਕਿਸਾਨ ਹਨ। ਉੱਥੇ ਹੀ ਮਾਂ ਆਂਗਨਵਾੜੀ ਵਰਕਰ ਹੈ। ਧੀ ਦੀ ਉਪਲੱਬਧੀ ‘ਤੇ ਦੋਵੇਂ ਬਹੁਤ ਖ਼ੁਸ਼ ਹਨ। ਜਬੀਨਾ ਨੇ ਕਿਹਾ,”ਮੇਰੇ ਪਾਪਾ ਪੇਸ਼ੇ ਤੋਂ ਕਿਸਾਨ ਹਨ ਪਰ ਕਿਸਾਨ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੋਚ ਚੰਗੀ ਸੀ ਅਤੇ ਮੈਨੂੰ ਉਨ੍ਹਾਂ ਦਾ ਸਮਰਥਨ ਬਹੁਤ ਮਿਲਿਆ। ਮੇਰੀ ਮਾਂ ਆਂਗਨਵਾੜੀ ਵਰਕਰ ਹੈ ਅਤੇ ਉਨ੍ਹਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਹੈ।

Comment here