ਸਿਆਸਤਖਬਰਾਂ

ਜੰਮੂ-ਕਸ਼ਮੀਰ ਚ ਅਜ਼ਾਦੀ ਦਿਹਾੜੇ ਮੌਕੇ ਸ਼ਾਂਤ ਫਿਜ਼ਾ ਚ ਰੌਣਕ ਰੁਮਕੀ

ਸ੍ਰੀਨਗਰ– ਆਮ ਕਰਕੇ ਦਹਾਕਿਆਂ ਤੋਂ ਅਜ਼ਾਦੀ ਤੇ ਗਣਤੰਤਰ ਦਿਹਾੜਿਆਂ ਮੌਕੇ ਇੰਟਰਨੈਟ ਸੇਵਾ, ਫੋਨ ਸੇਵਾ ਆਦਿ ਬੰਦ ਕਰ ਦਿੱਤੀ ਜਾਂਦੀ ਸੀ, ਪੱਥਰਬਾਜ਼ੀ ਦੀਆਂ ਘਟਨਾਵਾਂ ਹੁੰਦੀਂ ਸੀ, ਪਰ ਇਸ ਵਾਰ ਸਭ ਕੁਝ ਬਦਲਿਆ ਬਦਲਿਆ ਹੋਇਆ ਸੀ। ਦਹਾਕਿਆਂ ਬਾਅਦ, ਸ਼ਾਂਤਮਈ ਮਹੌਲ ਚ ਅਜ਼ਾਦੀ ਦਿਹਾੜੇ ਦੇ ਜਸ਼ਨ ਰੁਮਕਦੇ ਰਹੇ।  ਜੰਮੂ -ਕਸ਼ਮੀਰ ਅਤੇ ਸ਼੍ਰੀਨਗਰ ਦੀ ਰਾਜਧਾਨੀ ਦਾ ਨਜ਼ਾਰਾ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। 15 ਅਗਸਤ ਨੂੰ ਸਮਰਪਿਤ ਸ਼੍ਰੀਨਗਰ ਦੀਆਂ ਸੜਕਾਂ ‘ਤੇ ਆਜ਼ਾਦੀ ਅਤੇ ਤਿਰੰਗੇ ਦੇ ਹੋਰਡਿੰਗ ਅਤੇ ਪੋਸਟਰ ਲਗਾਏ ਗਏ, ਜਸ਼ਨ ਮਨਾਏ ਗਏ, ਅਵਾਮ ਨੇ ਉਤਸ਼ਾਹ ਨਾਲ ਸਮਾਗਮਾਂ ਚ ਹਿੱਸਾ ਲਿਆ। ਉਪ ਪੁਲਸ ਸੁਪਰਡੈਂਟ ਮੁਹੀਉਦੀਨ ਨੇ ਕਿਹਾ ਕਿ ਸ਼੍ਰੀਨਗਰ ਦਾ ਸਭ ਤੋਂ ਮਹੱਤਵਪੂਰਨ ਖੇਤਰ ਪੂਰਬੀ ਖੇਤਰ ਹੈ। ਜ਼ਿਲ੍ਹਾ ਪੁਲਸ ਸ਼੍ਰੀਨਗਰ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸਜਾਵਟ ਵਜੋਂ ਇਲਾਕੇ ਵਿਚ ਹੋਰਡਿੰਗਸ ਇਸ ਕਰਕੇ ਲਗਾਏ ਸਨ ਤਾਂ ਜੋ ਆਮ ਲੋਕਾਂ ਨੂੰ ਮਹੱਤਵਪੂਰਨ ਰਾਸ਼ਟਰੀ ਤਿਉਹਾਰ ਦੀ ਯਾਦ ਦਿਵਾਈ ਜਾ ਸਕੇ ਅਤੇ ਖੁਸ਼ੀ ਦਾ ਸੰਦੇਸ਼ ਦਿੱਤਾ ਜਾ ਸਕੇ।

Comment here