ਸ਼੍ਰੀਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾ ਕੇ ਇਕ ਇਤਿਹਾਸਕ ਫ਼ੈਸਲਾ ਲਿਆ ਅਤੇ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਸੀ। ਸਰਕਾਰ ਨੇ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣ ਲਈ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਕਾਰਾਤਮਕ ਨਜ਼ਰੀਆ ਦੇਣ ਲਈ ਖੇਡਾਂ ਵੱਲ ਚਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। 5 ਅਗਸਤ 2019 ਤੱਕ ਜੋ ਕਸ਼ਮੀਰ ਵਿਚ ਪੱਥਰਬਾਜ਼ੀ ਕਰਦੇ ਸਨ, ਉਹ ਹੁਣ ਪੱਥਰਬਾਜ਼ੀ ਨਹੀਂ ਹਨ। ਜੋ ਮੁੰਡੇ ਅਤੇ ਕੁੜੀਆ ਕਿਸੇ ਵੀ ਕਿਸਮ ਦੀ ਘਟਨਾ ਹੋਣ ’ਤੇ ਹੱਥਾਂ ’ਚ ਪੱਥਰ ਲਏ ਸੜਕਾਂ ’ਤੇ ਨਿਕਲੇ ਪੈਂਦੇ ਸਨ, ਉਹ ਹੁਣ ਖੇਡ ਨੂੰ ਆਪਣਾ ਟੀਚਾ ਬਣਾ ਰਹੇ ਹਨ। ਇਹ ਜੰਮੂ-ਕਸ਼ਮੀਰ ਦੀ ਖੇਡ ਨੀਤੀ ਕਰਕੇ ਸੰਭਵ ਹੋਇਆ ਹੈ। ਉਦਾਹਰਣ ਦੇ ਤੌਰ ’ਤੇ ਜੰਮੂ-ਕਸ਼ਮੀਰ ਦੇ ਆਰਿਫ ਖਾਨ ਦੀ ਗੱਲ ਕਰੀਏ ਤਾਂ ਬੀਜਿੰਗ ਵਿਚ ਹੋ ਰਹੇ ਓਲੰਪਿਕ ਖੇਡਾਂ ਦੀ ਓਪਨਿੰਗ ਸੈਰੇਮਨੀ ’ਚ ਆਰਿਫ ਦੇਸ਼ ਦਾ ਝੰਡਾ ਲਏ ਸ਼ਾਮਲ ਹੋਏ। ਆਰਿਫ ਇਕੱਲੇ ਅਜਿਹੇ ਭਾਰਤੀ ਹਨ, ਜਿਨ੍ਹਾਂ ਨੇ ਖੇਡਾਂ ’ਚ ਇਕ ਹੀ ਆਡੀਸ਼ਨ ’ਚ ਦੋ ਪ੍ਰੋਗਰਾਮਾਂ ਨੂੰ ਕੁਆਲੀਫਾਈ ਕੀਤਾ ਹੈ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ’ਚ ਆਰਿਫ ਦਾ ਜਨਮ ਹੋਇਆ ਹੈ। ਉਨ੍ਹਾਂ ਨੇ ਸਕੀਇੰਗ ਨੂੰ ਕਾਫੀ ਪਹਿਲਾਂ ਹੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਸੀ। 12 ਸਾਲ ਦੀ ਉਮਰ ਵਿਚ ਆਰਿਫ ਨੇ ਪਹਿਲਾ ਨੈਸ਼ਨਲ ਐਵਾਰਡ ਵਿਨਰ ਵੀ ਰਹੇ ਸਨ।
Comment here