ਸਿਆਸਤਖਬਰਾਂਚਲੰਤ ਮਾਮਲੇ

ਜੰਮੂ-ਕਸ਼ਮੀਰ ਅੰਮ੍ਰਿਤ ਸਰੋਵਰ ਸਥਾਪਤ ਕਰਨ ਵਾਲਾ ਪਹਿਲਾ ਕੇਂਦਰੀ ਪ੍ਰਦੇਸ਼ ਬਣਿਆ

ਜੰਮੂ-ਜੰਮੂ-ਕਸ਼ਮੀਰ ਇਸ ਸਮੇਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜੰਮੂ-ਕਸ਼ਮੀਰ ਹਰੇਕ ਜ਼ਿਲ੍ਹੇ ‘ਚ 75 ਅੰਮ੍ਰਿਤ ਸਰੋਵਰ ਸਥਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ। ਮਿਸ਼ਨ ਅੰਮ੍ਰਿਤ ਸਰੋਵਰ ਨੂੰ ਸਾਲ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ’ਤੇ ਪ੍ਰਧਾਨ ਮੰਤਰੀ ਵਲੋਂ ਜੰਮੂ ਦੇ ਸਾਂਬਾ ਜ਼ਿਲ੍ਹੇ ‘ਚ ਪੱਲੀ ਗ੍ਰਾਮ ਪੰਚਾਇਤ ਵਿਚ ਲਾਂਚ ਕੀਤਾ ਗਿਆ ਸੀ।
2023 ਤੱਕ ਬਣਾਉਣੇ ਹਨ 1500 ਅੰਮ੍ਰਿਤ ਸਰੋਵਰ
ਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੰਮੂ-ਕਸ਼ਮੀਰ ਨੂੰ ਇਸ ਸਾਲ 15 ਅਗਸਤ ਪਹਿਲਾਂ 300 ਅੰਮ੍ਰਿਤ ਸਰੋਵਰ ਅਤੇ 15 ਅਗਸਤ, 2023 ਤੱਕ 1500 ਅੰਮ੍ਰਿਤ ਸਰੋਵਰ ਪੂਰੇ ਕਰਨ ਸਨ। ਹਾਲਾਂਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਆਜ਼ਾਦੀ ਦਿਹਾੜੇ ਮੌਕੇ ’ਤੇ 15 ਅਗਸਤ ਨੂੰ 1490 ਅੰਮ੍ਰਿਤ ਸਰੋਵਰ ਪੂਰੇ ਕੀਤੇ ਅਤੇ ਉਨ੍ਹਾਂ ਦੇ ਉੱਪਰ ਰਾਸ਼ਟਰੀ ਝੰਡਾ ਲਹਿਰਾਇਆ। 5 ਅਗਸਤ, 2019 ਨੂੰ ਆਕਟੀਕਲ 370 ਨੂੰ ਰੱਦ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੇਸ਼ ਦੇ ਹਰ ਸੂਬੇ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਨਾਲ ਮੁਕਾਬਲੇਬਾਜ਼ੀ ਕਰ ਰਿਹਾ ਹੈ। ਹਿਮਾਲਿਆ ਦਾ ਖੇਤਰ ਸ਼ੁਸਾਸਨ ਸੂਚਕਾਂਕਾਂ ਅਤੇ ਹੋਰ ਸਰਵੇਖਣਾਂ ਵਿਚ ਚੋਟੀ ’ਤੇ ਰਿਹਾ ਹੈ।
ਅਨਾਜ ਸੁਰੱਖਿਆ ਵਿਚ ਵੀ ਚੋਟੀ ’ਤੇ
ਇਸੇ ਤਰ੍ਹਾਂ ਅਨਾਜ ਸੁਰੱਖਿਆ ਸਬੰਧੀ ਪਿਛਲੇ ਸਾਲ ਸਤੰਬਰ ਵਿਚ ਜਾਰੀ ਭਾਰਤੀ ਅਨਾਜ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਵਲੋਂ ਤਿਆਰ ਕੀਤੀ ਗਈ ਇਕ ਰਿਪੋਰਟ ਵਿਚ ਜੰਮੂ-ਕਸ਼ਮੀਰ ਦੇਸ਼ ਦੇ 8 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਚੋਟੀ ’ਤੇ ਸੀ। ਨਾਟ ਫਾਰ ਪ੍ਰਾਫਿਟ ਰਿਸਚਰ ਥਿੰਕ-ਟੈਂਕ ਪਬਲਿਕ ਅਫੇਅਰਸ ਸੈਂਟਰ (ਪੀ. ਏ. ਸੀ.) ਨੇ ਆਪਣੀ ਰਿਪੋਰਟ ਵਿਚ ਜੰਮੂ-ਕਸ਼ਮੀਰ ਨੂੰ ਦੇਸ਼ ਦਾ ਦੂਸਰਾ ਸਭ ਤੋਂ ਵਧੀਆ ਸ਼ਾਸਤ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨ ਕੀਤਾ ਸੀ। ਨਵੰਬਰ, 2021 ਵਿਚ ਜਾਰੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਨੇ ਸ਼ਾਸਨ ਸੂਚਕਾਂਕ-2021 ਲਈ ਸਮੁੱਚੇ ਤੌਰ ’ਤੇ ਰੈਕਿੰਗ ਵਿਚ ਸੁਧਾਰ ਦਿਖਾਇਆ ਹੈ ਅਤੇ ਦੂਸਰਾ ਸਥਾਨ ਹਾਸਲ ਕੀਤਾ ਹੈ।
ਸ਼੍ਰੀਨਗਰ ਸ਼ਹਿਰ ਨੇ ਹਾਸਲ ਕੀਤੇ 61.50 ਅੰਕ
ਸਾਲ 2021-22 ਵਿਚ ਜੰਮੂ ਅਤੇ ਕਸ਼ਮੀਰ ਦੇ ਸ਼ਾਸਨ ਮਾਪਦੰਡਾਂ ਵਿਚ ਜ਼ਬਰਦਸਤ ਸੁਧਾਰ ਹੋਇਆ ਅਤੇ ਇਸ ਤੱਥ ਦੀ ਗਵਾਹੀ ਵੱਖ-ਵੱਖ ਆਜ਼ਾਦ ਅਤੇ ਸਰਕਾਰੀ ਏਜੰਸੀਆਂ ਵਲੋਂ ਕੀਤੇ ਗਏ ਵੱਖ-ਵੱਖ ਸਰਵੇਖਣਾਂ ਦੀ ਮਨਜ਼ੂਰੀ ਹੈ। ਨੀਤੀ ਆਯੋਗ ਵਲੋਂ 39ਵੇਂ ਨਿਰੰਤਰ ਵਿਕਾਸ ਟੀਚੇ (ਐੱਸ. ਡੀ. ਜੀ.) ਸ਼ਹਿਰ ਸੂਚਕਾਂਕ-2021 ਵਿਚ ਸ਼੍ਰੀਨਗਰ ਸ਼ਹਿਰ ਨੇ 61.50 ਅੰਕ ਹਾਸਲ ਕੀਤੇ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.-5) ਦੀ ਆਪਣੀ ਨਵੀਂ ਰਿਪੋਰਟ ਵਿਚ ਜੰਮੂ-ਕਸ਼ਮੀਰ ਨੇ ਪਿਛਲੇ ਤਿੰਨ ਸਾਲਾਂ ਵਿਚ ਮਾਂ ਅਤੇ ਬੱਚਾ ਸਿਹਤ ਸੰਕੇਤਕਾਂ ਵਿਚ ਰਿਕਾਰਡ ਸੁਧਾਰ ਦਿਖਾਇਆ ਹੈ। ਕੇਂਦਰੀ ਵਣਜ ਮੰਤਰਾਲਾ ਵਲੋਂ ਜਾਰੀ ਲੀਡਸ 2021 ਇੰਡੈਕਸ ਨੇ ਜੰਮੂ-ਕਸ਼ਮੀਰ ਨੂੰ ਸੂਚੀ ਵਿਚ ਸਭ ਤੋਂ ਉੱਪਰ ਰੱਖਿਆ ਸੀ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਹਿਮਾਲਿਆ ਖੇਤਰ ਵਿਚ ਉੱਤਰ-ਪੂਰਬੀ ਸੂਬਿਆਂ ਵਿਚ ਜੰਮੂ-ਕਸ਼ਮੀਰ ਚੋਟੀ ਦੇ ਸਥਾਨ ’ਤੇ ਸੀ, ਉਸ ਤੋਂ ਬਾਅਦ ਸਿੱਕਮ ਅਤੇ ਮੇਘਾਲਿਆ ਸਨ।

Comment here