ਸਾਹਿਤਕ ਸੱਥਸਿਆਸਤਚਲੰਤ ਮਾਮਲੇ

ਜੰਗ / ਮੰਗ

ਪਾਪਾ!!!!!!
ਕਿੱਥੇ ਜਾਵਾਂਗੇ
ਹੁਣ ਅਸੀਂ ????
ਜਿੱਥੇ ਕਿਸਮਤ
ਲੈ ਕੇ ਜਾਊ
ਧੀਏ!!!!!!
ਪਾਪਾ!!!!
ਮੰਮੀ ਕਿੱਥੇ
ਆ ??
ਉਹ ਤਾਂ
ਧੀਏ !!
ਰੱਬ ਦੇ
ਘਰ ਚਲੀ
ਗਈ !!
ਪਾਪਾ !!!!
ਆਪਾਂ ਵੀ
ਚੱਲੀਏ
ਰੱਬ ਦੇ
ਘਰ !!
ਨਾ ਧੀਏ !!
ਇਉਂ ਨਾ
ਕਹਿ,,,,
ਹਾਏ ਓਏ !!
ਰੱਬਾ,,,,,
ਤੀਲਾ ਤੀਲਾ
ਜੋੜ ਕੇ,,,
ਬਣਾਏ ਘਰਾਂ
ਦੀ ਦਾਸਤਾਂ
ਕੁਰਸੀ ਦੇ,
ਪਾਵਿਆਂ ਨੇ
ਮਧੋਲ ਕੇ
ਰੱਖ ਦਿੱਤੀ |
ਪਾਪਾ !!!!
ਇਹ ਜੰਗ
ਕਦੋਂ ਮੁੱਕੂ ???
ਧੀਏ !!
ਜਦੋਂ
ਉਹਨਾਂ ਦੇ
ਦਿਲਾਂ ਚੋਂ
ਜਿੱਤ ਵਾਲੀ
ਹਊਮੈ ਮੁੱਕਜੂ |
ਤੇ ਸਾਡੇ
ਦਿਲਾਂ ‘ਚੋਂ,
ਹਾਰ ਵਾਲਾ
ਡਰ ਮੁੱਕਜੂ |
“ਮੁਹੱਬਤ
ਔਰ
ਜੰਗ ਮੇਂ
ਸਭ ਕੁਛ
ਜਾਇਜ਼
ਹੋਤਾ ਹੈ”
ਕਾਸ਼!!!!!
ਇਸ
ਦੀ ਥਾਂ
ਕਿਸੇ ਨੇ
ਲਿਖਿਆ
ਹੁੰਦਾ !!!!!!!
ਮਾਨਵਤਾ
ਦੀ ਜਿੱਤ
ਲਈ ਹੀ
ਸਭ ਕੁਝ
ਜਾਇਜ਼
ਹੁੰਦਾ ਹੈ !!!!!!!!!
-ਜਸਵਿੰਦਰ ਸਿੰਘ ਚਾਹਲ

Comment here