ਸਿਆਸਤਖਬਰਾਂਚਲੰਤ ਮਾਮਲੇਦੁਨੀਆ

 ਜੰਗ ਦੌਰਾਨ ਚੀਨ ਨੇ ਰੂਸ ਨੂੰ ਆਪਣਾ ਮੁੱਖ “ਕੂਟਨੀਤਕ ਭਾਈਵਾਲ” ਦੱਸਿਆ

ਬੀਜਿੰਗ-ਯੂਕ੍ਰੇਨ ‘ਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਤੋਂ ਬਾਅਦ ਚੀਨ ਹਮੇਸ਼ਾ ਰੂਸ ਖਿਲਾਫ ਵੋਟਿੰਗ ਤੋਂ ਦੂਰ ਹੀ ਰਿਹਾ। ਰੂਸ-ਯੂਕਰੇਨ ਜੰਗ ਦੌਰਾਨ ਵੀ ਕੱਲ੍ਹ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਰੂਸ ਨੂੰ ਬੀਜਿੰਗ ਦਾ “ਸਭ ਤੋਂ ਮਹੱਤਵਪੂਰਨ ਕੂਟਨੀਤਕ ਭਾਈਵਾਲ” ਦੱਸਿਆ। ਵਾਂਗ ਯੀ ਨੇ ਕਿਹਾ ਕਿ ਮਾਸਕੋ ਨਾਲ ਚੀਨ ਦੇ ਸਬੰਧ “ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਦੁਵੱਲੇ ਸਬੰਧਾਂ ਵਿੱਚੋਂ ਇੱਕ” ਹਨ। ਉਨ੍ਹਾਂ ਨੇ ਚੀਨ ਦੀ ਸੰਸਦ ਦੀ ਸਾਲਾਨਾ ਬੈਠਕ ਤੋਂ ਇਲਾਵਾ ਇਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਭਾਵੇਂ ਅੰਤਰਰਾਸ਼ਟਰੀ ਸਥਿਤੀ ਕਿੰਨੀ ਵੀ ਖਤਰਨਾਕ ਕਿਉਂ ਨਾ ਹੋਵੇ, ਅਸੀਂ ਆਪਣੀ ਕੂਟਨੀਤਕ ਸਥਿਤੀ ਨੂੰ ਕਾਇਮ ਰੱਖਾਂਗੇ ਅਤੇ ਨਵੇਂ ਯੁੱਗ ‘ਚ ਵਿਆਪਕ ਚੀਨ-ਰੂਸ ਸਾਂਝੇਦਾਰੀ ਦੇ ਵਿਕਾਸ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ। ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਮਜ਼ਬੂਤ ਦੋਸਤੀਹੈ। ਚੀਨ ਨੇ ਰੂਸ ਦੇ ਯੂਕ੍ਰੇਨ ‘ਤੇ ਹਮਲੇ ਤੋਂ ਬਾਅਦ ਅਮਰੀਕਾ, ਯੂਰਪ ਅਤੇ ਹੋਰਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋਂ ਖੁਦ ਨੂੰ ਦੂਰ ਕੀਤਾ ਹੈ। ਚੀਨ ਨੇ ਕਿਹਾ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਪਰ ਇਨ੍ਹਾਂ ਪਾਬੰਦੀਆਂ ਨੇ ਨਵੇਂ ਮੁੱਦੇ ਪੈਦਾ ਕੀਤੇ ਹਨ ਅਤੇ ਰਾਜਨੀਤਕ ਸਮਝੌਤੇ ਦੀ ਪ੍ਰਕਿਰਿਆ ਵਿਚ ਰੁਕਾਵਟ ਪਾਈ ਹੈ। ਗੌਰਤਲਬ ਹੈ ਕਿ ਚੀਨੀ ਨੇਤਾ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ 4 ਫਰਵਰੀ ਨੂੰ ਬੀਜਿੰਗ ‘ਚ ਹੋਈ ਬੈਠਕ ਨੂੰ ਕਾਫੀ ਮਹੱਤਵ ਦਿੱਤਾ ਗਿਆ ਸੀ। ਇਸ ਮੀਟਿੰਗ ਤੋਂ ਬਾਅਦ ਦੋਵਾਂ ਧਿਰਾਂ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ “ਆਪਣੇ ਮਹੱਤਵਪੂਰਨ ਹਿੱਤਾਂ ਦੀ ਰੱਖਿਆ ਲਈ ਮਜ਼ਬੂਤ ਆਪਸੀ ਸਹਿਯੋਗ” ਦੀ ਪੁਸ਼ਟੀ ਕੀਤੀ। ਰੂਸ ਤਾਇਵਾਨ ਨੂੰ “ਚੀਨ ਦਾ ਅਟੁੱਟ ਅੰਗ” ਮੰਨਣ ਵਜੋਂ ਸਮਰਥਨ ਕਰਦਾ ਹੈ ਅਤੇ ਤਾਇਵਾਨ ਦੀ ਕਿਸੇ ਵੀ ਰੂਪ ਵਿੱਚ ਆਜ਼ਾਦੀ ਦਾ ਵਿਰੋਧ ਕਰਦਾ ਹੈ, ਜਦੋਂ ਕਿ ਚੀਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਵਿਸਤਾਰ ਦਾ ਵਿਰੋਧ ਕਰਨ ਵਿੱਚ ਰੂਸ ਦਾ ਸਮਰਥਨ ਕਰਦਾ ਹੈ। ਸ਼ੀ ਦੀ ਸਰਕਾਰ ਨੇ ਯੂਕ੍ਰੇਨ ‘ਤੇ ਹਮਲੇ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਪੁਤਿਨ ਦੇ ਯੁੱਧ ਤੋਂ ਵੀ ਦੂਰੀ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਸੰਵਾਦ ਅਤੇ ਪ੍ਰਭੂਸੱਤਾ ਲਈ ਸਨਮਾਨ ਦੀ ਮੰਗ ਕੀਤੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਵਾਂ ਨੇਤਾਵਾਂ ਦੇ ਬਿਆਨ ਦੇਣ ਤੋਂ ਪਹਿਲਾਂ ਪੁਤਿਨ ਨੇ ਚੀਨੀ ਨੇਤਾ ਨੂੰ ਆਪਣੀਆਂ ਯੋਜਨਾਵਾਂ ਬਾਰੇ ਨਹੀਂ ਦੱਸਿਆ ਸੀ। ਬੀਜਿੰਗ ਨੇ ਮਾਸਕੋ ‘ਤੇ ਵਪਾਰ ਅਤੇ ਵਿੱਤੀ ਪਾਬੰਦੀਆਂ ਦੀ ਨਿੰਦਾ ਕੀਤੀ ਅਤੇ ਸੰਘਰਸ਼ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ।

Comment here