ਕੀਵ-ਰੂਸ ਦੇ ਯੂਕਰੇਨ ਉੱਤੇ ਹਮਲੇ ਤੋਂ ਬਾਅਦ ਬਹੁਤ ਲੋਕ ਯੂਕਰੇਨ ਛੱਡ ਆਪਣੇ ਆਪਣੇ ਦੇਸ਼ ਵਾਪਿਸ ਜਾ ਰਹੇ ਹਨ ਤੇ ਕੁਝ ਲੋਕ ਸੁਰੱਖਿਆਤ ਥਾਵਾ ਤੇ ਜਾ ਰਹੇ ਹਨ ਕਿਉਂਕਿ ਇਸ ਹਮਲੇ ਕਾਰਨ ਕਈ ਕੀਮਤੀ ਜਾਨਾਂ ਜਾ ਰਹੀਆਂ ਤੇ ਸੈਂਕੜੇ ਲੋਕ ਜ਼ਖਮੀ ਹੋ ਰਹੇ ਹਨ। ਪਰ ਇਸ ਦਰਦਨਾਕ ਮਾਹੌਲ ਵਿੱਚ ਇੱਕ ਸਿੱਖ ਨੌਜਵਾਨ ਨੇ ਵਾਪਸ ਪੰਜਾਬ ਮੁੜਣ ਤੋਂ ਨਾਂਹ ਕਰ ਜੰਗ ਵਾਲੇ ਸ਼ਹਿਰ ਵਿੱਚ ਹੀ ਲੋਕਾਂ ਨਾਲ ਰਹਿਣ ਦਾ ਹੀ ਮਨ ਬਣਾਇਆ ਹੈ। ਇਸ ਗੱਲ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਦੇ ਚਰਚਿਤ ਚਿਹਰੇ ਓਹੀ ਸਾਬੀ ਨੇ ਆਪਣੇ ਫੇਸਬੁੱਕ ਪੇਜ ਉੱਤੇ ਕੀਤਾ ਹੈ। ਉਸਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਇਸ ਸਰਦਾਰ ਨਾਲ ਆਪਣੀ ਪੁਰਾਣੀ ਇੰਟਰਵਿਊ ਸ਼ੇਅਰ ਕਰਦਿਆਂ ਲਿਖਿਆ ਹੈ ਕਿ ‘ਇਹ ਵੀਰ ਨੇ ਜੰਗ ਵਾਲੇ ਸ਼ਹਿਰ ਚ ਹੀ ਰਹਿਣਾ ਸਵਿਕਾਰ ਕੀਤਾ, ਮੈਂ ਬਥੇਰਾ ਕਿਹਾ ਕਿ ਕਿਤੇ ਹੋਰ ਮੂਵ ਹੋਜਾ ਪਰ ਵੀਰ ਕਹਿੰਦਾ ਕਿ ਏਥੇ ਹੀ ਰਹਿਣਾ । ਹੀਰਾ ਬੰਦਾ, ਪ੍ਰਮਾਤਮਾਂ ਮੇਹਰ ਰੱਖੇ’ ਦੱਸਣਯੋਗ ਹੈ ਕਿ ਸਾਬੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸ ਸਿੱਖ ਨੌਜਵਾਨ ਦੀ ਇੱਕ ਦਿਲਚਸਪ ਇੰਟਰਵਿਊ ਕੀਤੀ ਸੀ। ਇਸ ਵਿੱਚ ਨੌਜਵਾਨ ਨੇ ਇਸ ਮੁਲਕ ਦੀ ਖਾਸੀਅਤ ਦੱਸੀ ਸੀ। ਇਸਦੇ ਨਾਲ ਹੀ ਵੀਡੀਓ ਵਿੱਚ ਸ਼ਹਿਰ ਘੁੰਮੁਾਉਂਦੇ ਹੋਏ ਇੱਥੇ ਵਸਨੀਕਾਂ ਬਾਰੇ ਚਾਣਨਾ ਪਾਇਆ । ਇਸਦੇ ਨਾਲ ਹੀ ਪੰਜਾਬੀਆਂ ਤੇ ਸਰਦਾਰਾਂ ਪ੍ਰਤੀ ਲੋਕਾਂ ਦੇ ਰਵੱਈਏ ਬਾਰੇ ਵੀ ਹੈਰਾਨਕੁਨ ਚਾਣਨਾ ਪਾਇਆ ਸੀ। ਰੂਸ-ਯੂਕਰੇਨ ਯੁੱਧ ਗੰਭੀਰ ਹੋ ਗਿਆ ਹੈ। ਰੂਸੀ ਫੌਜ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ‘ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਰੂਸ ਦੇ ਹਮਲਿਆਂ ਵਿੱਚ ਹੁਣ ਤੱਕ 137 ਲੋਕ ਮਾਰੇ ਜਾ ਚੁੱਕੇ ਹਨ। ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ੇ ਦੀ ਲੜਾਈ ਇਤਿਹਾਸਕ ਮੋੜ ‘ਤੇ ਪਹੁੰਚ ਗਈ ਹੈ। ਕੀਵ ਦੇ ਬਾਹਰ ਰੂਸੀ ਅਤੇ ਯੂਕਰੇਨੀ ਫੌਜਾਂ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ। ਇਸ ਦੌਰਾਨ, ਅਜਿਹੀਆਂ ਖਬਰਾਂ ਹਨ ਕਿ ਯੂਕਰੇਨ ਨੇ ਰੂਸੀ ਟੈਂਕਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣੇ ਸ਼ਹਿਰ ਦੇ ਤਿੰਨ ਪੁਲਾਂ ਨੂੰ ਉਡਾ ਦਿੱਤਾ ਹੈ। ਰੂਸੀ ਫੌਜ ਨੇ ਅੱਜ ਰਾਜਧਾਨੀ ਕੀਵ ਵਿੱਚ ਛੇ ਮਿਜ਼ਾਈਲ ਹਮਲੇ ਕੀਤੇ। ਹਾਲਾਂਕਿ ਇਸ ਦੌਰਾਨ ਯੂਕਰੇਨ ਦੀ ਫੌਜ ਨੇ ਇੱਕ ਰੂਸੀ ਜਹਾਜ਼ ਨੂੰ ਮਾਰ ਗਿਰਾਇਆ। ਜੋ ਕਿ ਇਕ ਰਿਹਾਇਸ਼ੀ ਇਮਾਰਤ ‘ਤੇ ਟਕਰਾ ਗਿਆ ਅਤੇ ਉਥੇ ਅੱਗ ਲੱਗ ਗਈ।
Comment here