ਬੈਂਕਾਕ- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ‘ਤੇ 2 ਭਾਰਤੀ ਔਰਤਾਂ ਨੂੰ 109 ਜੰਗਲੀ ਜੀਵਾਂ ਦੀ ਤਸਕਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਊਜ਼ ਏਜੰਸੀ ਨੇ ਥਾਈਲੈਂਡ ਦੇ ਰਾਸ਼ਟਰੀ ਪਾਰਕ, ਜੰਗਲੀ ਜੀਵ ਅਤੇ ਪੌਦਿਆਂ ਦੇ ਸੰਭਾਲ ਵਿਭਾਗ ਦਾ ਹਵਾਲੇ ਨਾਲ ਦੱਸਿਆ ਕਿ ਦੋਵਾਂ ਔਰਤਾਂ ਨੇ ਚੇਨਈ ਜਾਣ ਵਾਲੇ ਜਹਾਜ਼ ਵਿਚ ਸਵਾਰ ਹੋਣ ਲਈ ਆਪਣੇ ਨਾਲ ਲਿਆਂਦੇ 2 ਸੂਟਕੇਸਾਂ ਨੂੰ ਜਾਂਚ ਲਈ ਲਗੇਜ ਸਕੈਨਰ ਵਿਚ ਰੱਖਿਆ। ਇਸ ਦੌਰਾਨ ਤਸਕਰੀ ਕਰ ਲਿਆਂਦੇ ਗਏ 2 ਸਫੇਦ ਸਾਹੀ (ਕੰਢਿਆਂ ਵਾਲਾ ਜੀਵ), 2 ਆਰਮਡਿਲੋਸ, 35 ਕੱਛੂ, 50 ਕਿਰਲੀਆਂ ਅਤੇ 20 ਸੱਪਾਂ ਸਮੇਤ 109 ਜ਼ਿੰਦਾ ਜੰਗਲੀ ਜੀਵਾਂ ਦਾ ਪਤਾ ਲੱਗਾ, ਜਿਸ ਤੋਂ ਬਾਅਦ ਤੁਰੰਤ ਹੀ ਜੰਗਲੀ ਜੀਵ ਅਧਿਕਾਰੀਆਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਨੇ ਦੋਵੇਂ ਸੂਟਕੇਸ ਆਪਣੇ ਕਬਜ਼ੇ ਵਿਚ ਲੈ ਲਏ। ਭਾਰਤੀ ਔਰਤਾਂ ‘ਤੇ ਥਾਈਲੈਂਡ ਦੇ ਕਈ ਕਾਨੂੰਨਾਂ ਦਾ ਉਲੰਘਣ ਕਰਨ ਦਾ ਦੋਸ਼ ਲਗਾਇਆ ਗਿਆ ਹੈ।
Comment here