ਅਪਰਾਧਖਬਰਾਂਮਨੋਰੰਜਨ

ਜੌਨ ਅਬਰਾਹਮ ਦਾ ਇੰਸਟਾ ਅਕਾਊਂਟ ਹੈਕ, ਫੋਟੋਆਂ ਗਾਇਬ

ਮੁੰਬਈ-ਬੌਲੀਵੁੱਡ ਦੇ ਹੈਂਡਸਮ ਅਦਾਕਾਰ ਜੌਨ ਅਬਰਾਹਮ ਨੇ ਆਪਣੀਆਂ ਸਾਰੀਆਂ ਇੰਸਟਾਗ੍ਰਾਮ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਇੰਸਟਾਗ੍ਰਾਮ ਪ੍ਰੋਫ਼ਾਈਲ ਤੇ ਲਗੀ ਡੀਪੀ ਯਾਨਿ ਪ੍ਰੋਫ਼ਾਈਲ ਫ਼ੋਟੋ ਵੀ ਗ਼ਾਇਬ ਹੈ। ਇਸ ਨੂੰ ਲੈਕੇ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਸਾਰਿਆਂ ਦੇ ਮਨ ਵਿੱਚ ਬੱਸ ਇੱਕੋ ਸਵਾਲ ਹੈ ਕਿ ਆਖ਼ਰ ਜੌਨ ਨੇ ਇਹ ਕਿਉਂ ਕੀਤਾ? ਜੇ ਉਨ੍ਹਾਂ ਦੀ ਇੰਸਟਾਗ੍ਰਾਮ ਆਈਡੀ ਦੇਖੀਏ ਤਾਂ ਇਸ ੱਤੇ ਨਾ ਕੋਈ ਫ਼ੋਟੋ ਨਜ਼ਰ ਆ ਰਹੀ ਹੈ ਅਤੇ ਨਾ ਹੀ ਕੋਈ ਪੋਸਟ। ਇੰਸਟਾਗ੍ਰਾਮ ੱਤੇ ਜੌਨ ਦੇ 1 ਕਰੋੜ ਫ਼ਾਲੋਅਰਜ਼ ਹੋਣ ਵਾਲੇ ਹਨ ਉਹ ਖ਼ੁਦ ਇੰਸਟਾ ’ਤੇ 108 ਲੋਕਾਂ ਨੂੰ ਫ਼ਾਲੋ ਕਰਦੇ ਹਨ। ਇਸ ਸਭ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੌਨ ਦੇ ਇੰਸਟਾ ਅਕਾਊਂਟ ੱਤੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਰੀਲਜ਼ ਤੇ ਵੀਡੀਓਜ਼ ਬਿਲਕੁਲ ਸਹੀ ਸਲਾਮਤ ਹਨ।
ਯਾਨਿ ਕਿ ਉਨ੍ਹਾਂ ਵੱਲੋਂ ਜੋ ਤਸਵੀਰਾਂ ਅਕਾਊਂਟ ’ਤੇ ਅਪਲੋਡ ਕੀਤੀਆਂ ਗਈਆਂ ਸੀ, ਉਹ ਗ਼ਾਾਇਬ ਹਨ। ਪਹਿਲੀ ਨਜ਼ਰੇ ਦੇਖਿਆ ਜਾਵੇ ਤਾਂ ਇਹ ਕਿਸੇ ਹੈਕਰ ਦਾ ਹੀ ਕੰਮ ਲਗਦਾ ਹੈ। ਇਹੀ ਨਹੀਂ ਆਉਂਦੀ 17 ਦਸੰਬਰ ਨੂੰ ਜੌਨ ਅਬਰਾਹਮ ਦਾ ਜਨਮਦਿਨ ਵੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜੌਨ ਅਬਰਾਹਮ ਦਾ ਇੰਸਟਾ ਅਕਾਊਂਟ ਹੈਕ ਕੀਤਾ ਗਿਆ ਹੈ ਜਾਂ ਫ਼ਿਰ ਉਨ੍ਹਾਂ ਨੇ ਖ਼ੁਦ ਆਪਣੀਆਂ ਪੋਸਟਾਂ ਤੇ ਫ਼ੋਟੋ ਹਟਾ ਦਿਤੀ ਹੈ।
ਕਾਬਿਲੇਗ਼ੌਰ ਹੈ ਕਿ 25 ਨਵੰਬਰ ਨੂੰ ਜੌਨ ਅਬਰਾਹਮ ਦੀ ਫ਼ਿਲਮ ਸੱਤਿਆਮੇਵ ਜਯਤੇ 2 ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਵਧੀਆ ਰਿਸਪਾਂਸ ਮਿਲਿਆ ਸੀ। ਉਹ ਆਪਣੀ ਫ਼ਿਲਮ ਦੀ ਸਫ਼ਲਤਾ ਨੂੰ ਕਾਫ਼ੀ ਖ਼ੁਸ਼ ਸਨ। ਫ਼ਿਰ ਫ਼ੈਨਜ਼ ਦੇ ਮਨ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਆਖ਼ਰ ਜੌਨ ਨੇ ਇਹ ਕਦਮ ਖ਼ੁਦ ਚੁੱਕਿਆ ਹੈ ਜਾਂ ਫ਼ਿਰ ਉਨ੍ਹਾਂ ਦਾ ਅਕਾਊਂਟ ਹੈਕਡ ਹੈ। ਜੌਨ ਦੇ ਫ਼ੈਨਜ਼ ਨੇ ਇਹ ਮੰਗ ਰੱਖੀ ਹੈ ਕਿ ਜੌਨ ਇਸ ਸਬੰਧੀ ਇੱਕ ਅਧਿਕਾਰਤ ਬਿਆਨ ਜਾਰੀ ਕਰ ਸਭ ਨੂੰ ਦੱਸਣ ਕਿ ਆਖ਼ਰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨਾਲ ਇਹ ਕੀ ਹੋਇਆ ਹੈ।

Comment here