ਨਵੀਂ ਦਿੱਲੀ-ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਅਤੇ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵਿਸ਼ੇਸ਼ ‘ਬਾਜਰਾ ਭੋਜ’ ਦੀ ਮੇਜ਼ਬਾਨੀ ਕੀਤੀ। ਜੈਸ਼ੰਕਰ ਨੇ ਇਹ ਪਹਿਲ ਅਜਿਹੇ ਸਮੇਂ ਕੀਤੀ ਹੈ ਜਦੋਂ ਦੁਨੀਆ 2023 ’ਚ ‘ਇੰਟਰਨੈਸ਼ਨਲ ਈਅਰ ਆਫ ਬਾਜਰੇ’ ’ਚ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜੈਸ਼ੰਕਰ ਨੇ ਭਾਰਤ ਦੀ ਪ੍ਰਧਾਨਗੀ ਹੇਠ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੇ ‘ਗਲੋਬਲ ਕਾਊਂਟਰ-ਟੈਰਰਿਜ਼ਮ ਅਪਰੋਚ : ਚੁਣੌਤੀਆਂ ਅਤੇ ਅੱਗੇ ਵਧਣ ਦਾ ਰਾਹ’ ’ਤੇ ਇਕ ਅਹਿਮ ਸਮਾਗਮ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਵਿਸ਼ਵ ਸੰਸਥਾ ਦੇ ਨੇਤਾਵਾਂ ਲਈ ਵਿਸ਼ੇਸ਼ ਦਾਅਵਤ ਦੀ ਮੇਜ਼ਬਾਨੀ ਕੀਤੀ।
ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਟਵੀਟ ਕੀਤਾ, ‘‘ਅੱਜ ਨਿਊਯਾਰਕ ’ਚ ‘ਬਾਜਰਾ ਭੋਜ’ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਅਤੇ ਯੂਐੱਨਐੱਸਸੀ ਦੇ ਮੈਂਬਰਾਂ ਦੀ ਮੇਜ਼ਬਾਨੀ ਕਰਕੇ ਖੁਸ਼ੀ ਹੋਈ। ਜਿਵੇਂ ਕਿ ਅਸੀਂ 2023 ਵਿੱਚ ‘ਬਾਜਰੇ ਦੇ ਅੰਤਰਰਾਸ਼ਟਰੀ ਸਾਲ’ ਵਿੱਚ ਪ੍ਰਵੇਸ਼ ਕਰਦੇ ਹਾਂ, ਵਧੇ ਹੋਏ ਉਤਪਾਦਨ, ਖਪਤ ਅਤੇ ਪ੍ਰੋਤਸਾਹਨ ਦਾ ਇੱਕ ਮਜ਼ਬੂਤ ਸੰਦੇਸ਼ ਭੇਜਣਾ ਵਿਸ਼ਵਵਿਆਪੀ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਵਿੱਚ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ। ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਮੈਂਬਰਾਂ ਨਾਲ ਦਾਅਵਤ ਅੰਤਰਰਾਸ਼ਟਰੀ ਸਾਲ 2023 ’ਤੇ ਆਧਾਰਿਤ ਸੀ, ਜਿਸ ਨੂੰ ਅਸੀਂ ਉਤਸ਼ਾਹਿਤ ਕਰ ਰਹੇ ਹਾਂ।
ਉਸਨੇ ਕਿਹਾ ਇਸ ਲਈ ਮੈਂ ਕੌਂਸਲ ਦੇ ਮੈਂਬਰਾਂ ਨੂੰ ਬਾਜਰੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਧੇਰੇ ਜਾਗਰੂਕ ਕਰਨ ਦੀ ਉਮੀਦ ਕਰਦਾ ਹਾਂ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਰਤ ਵੱਲੋਂ ਲਿਆਂਦੇ ਗਏ ਮਤੇ ਤੋਂ ਬਾਅਦ ਸਾਲ 2023 ਨੂੰ ‘ਅੰਤਰਰਾਸ਼ਟਰੀ ਸਾਲ’ ਵਜੋਂ ਮਨੋਨੀਤ ਕੀਤਾ ਗਿਆ ਹੈ। ਇਸ ਮਤੇ ਦਾ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨਦੀਆਂ ਗਵਰਨਿੰਗ ਬਾਡੀਜ਼ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਦੇ ਮੈਂਬਰਾਂ ਨੇ ਸਮਰਥਨ ਕੀਤਾ। ਜੈਸ਼ੰਕਰ ਨੇ ਅੱਤਵਾਦ ਵਿਰੋਧੀ ਉਪਾਵਾਂ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਪਹਿਲਾਂ ਰਾਜਨੀਤਿਕ ਮਾਮਲਿਆਂ ਲਈ ਅਮਰੀਕਾ ਦੇ ਅੰਡਰ ਸੈਕਟਰੀ ਆਫ ਸਟੇਟ ਵਿਕਟੋਰੀਆ ਨੂਲੈਂਡ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, “ਰਾਜਨੀਤਿਕ ਮਾਮਲਿਆਂ ਦੀ ਅਮਰੀਕੀ ਅੰਡਰ ਸੈਕਟਰੀ ਵਿਕਟੋਰੀਆ ਨੂਲੈਂਡ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।
ਜੈਸ਼ੰਕਰ ਅਤੇ ਨੂਲੈਂਡ ਵਿਚਕਾਰ ਮੁਲਾਕਾਤ ’ਤੇ, ਅਮਰੀਕੀ ਵਿਦੇਸ਼ ਵਿਭਾਗ ਨੇ ਕਿਹ ਦੋਵਾਂ ਨੇਤਾਵਾਂ ਨੇ ਭਾਰਤ ਦੀ ਜੀ-20 ਦੀ ਪ੍ਰਧਾਨਗੀ ਲਈ ਤਿਆਰੀਆਂ ਅਤੇ ਭਾਰਤ-ਪ੍ਰਸ਼ਾਂਤ ਅਤੇ ਵਿਸ਼ਵ ਪੱਧਰ ’ਤੇ ਸੁਰੱਖਿਆ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਸਾਡੇ ਦੁਵੱਲੇ ਅਤੇ ਬਹੁਪੱਖੀ ਯਤਨਾਂ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਰਾਸ਼ਟਰਮੰਡਲ ਅਤੇ ਵਿਕਾਸ ਮਾਮਲਿਆਂ ਦੇ ਵਿਦੇਸ਼ ਮੰਤਰੀ ਲਾਰਡ ਤਾਰਿਕ ਅਹਿਮਦ ਨਾਲ ਵੀ ਮੁਲਾਕਾਤ ਕੀਤੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਤਵਾਦ ਵਿਰੋਧੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਅਹਮਦ ਨਾਲ ਗਲੋਬਲ ਵਿਕਾਸ ਅਤੇ ਸਾਡੇ ਬਹੁਪੱਖੀ ਸਹਿਯੋਗ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਆਪਣੇ ਆਇਰਿਸ਼ ਹਮਰੁਤਬਾ ਸਾਈਮਨ ਕੋਵੇਨੀ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ, ਉਸਨੇ ਲੇਬਨਾਨ ਵਿੱਚ ਇੱਕ ਆਇਰਿਸ਼ ਸ਼ਾਂਤੀ ਰੱਖਿਅਕ ਦੀ ਮੌਤ ਅਤੇ ਤਿੰਨ ਹੋਰਾਂ ਦੇ ਜ਼ਖਮੀ ਹੋਣ ਦੀ ਦੁਖਦਾਈ ਘਟਨਾ ’ਤੇ ਭਾਰਤ ਦੀ ਤਰਫੋਂ ਡੂੰਘੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ।
Comment here