ਸੰਯੁਕਤ ਰਾਸ਼ਟਰ-ਕਤਰ ਦੇ ਚੈਨਲ ਅਲ-ਜਜ਼ੀਰਾ ਦੀ ਨਿਊਜ਼ ਵੈੱਬਸਾਈਟ ਦੀ ਰਿਪਰਟ ਅਨੁਸਾਰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਪਾਕਿਸਤਾਨ ਨੂੰ ਅੱਤਵਾਦ ਦਾ ‘ਕੇਂਦਰ’ ਦੱਸਣ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਜ਼ਰਦਾਰੀ ਭੁੱਟੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਇਹ ਮੁੱਦਾ ਭਾਰਤ-ਪਾਕਿ ’ਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਪਰ ਅੰਤਰਰਾਸ਼ਟਰੀ ਮੀਡੀਆ ’ਚ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਬਿਲਾਵਲ ਅਤੇ ਜੈਸ਼ੰਕਰ ਵਿਚਾਲੇ ਹੋਈ ਤਕਰਾਰ ਦੀ ਚਰਚਾ ਕਰ ਰਿਹਾ ਹੈ।
ਅੱਤਵਾਦ ਦੇ ਮੁੱਦੇ ’ਤੇ ਪਾਕਿਸਤਾਨ ’ਤੇ ਜੈਸ਼ੰਕਰ ਵੱਲੋਂ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਜਦੋਂ ਬਿਲਾਵਲ ਨੂੰ ਇਸ ’ਤੇ ਪ੍ਰਤੀਕਿਰਿਆ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ, ‘ਭਾਰਤ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਮੁਸਲਮਾਨ ਅਤੇ ਕੱਟੜਪੰਥੀ ਇਕ ਹਨ।’ ‘ਵਾਸ਼ਿੰਗਟਨ ਪੋਸਟ’ ਨੇ ਇਸ ਖ਼ਬਰ ਨੂੰ ਥਾਂ ਦਿੱਤੀ ਹੈ। ਅਖਬਾਰ ਨੇ ਭੁੱਟੋ ਦੇ ਹਵਾਲੇ ਨਾਲ ਇਹ ਵੀ ਕਿਹਾ, ‘‘ਇਕ ਮੁਸਲਮਾਨ, ਪਾਕਿਸਤਾਨੀ ਅਤੇ ਅੱਤਵਾਦ ਦਾ ਸ਼ਿਕਾਰ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਪੈਦਾ ਹੋਏ ਇਸਲਾਮੋਫੋਬੀਆ ਦੇ ਨੈਰੇਟਿਵ ਤੋਂ ਦੂਰੂ ਬਣਾਉਣ ਦਾ ਸਮਾਂ ਆ ਗਿਆ ਹੈ। ਕਿਉਂਕਿ ਅਸੀਂ ਦੇਖਿਆ ਹੈ ਕਿ ਅੱਤਵਾਦ ਦਾ ਕੋਈ ਧਰਮ, ਕੋਈ ਦੇਸ਼ ਅਤੇ ਕੋਈ ਸੀਮਾ ਨਹੀਂ ਹੁੰਦੀ।”
ਉਨ੍ਹਾਂ ਕਿਹਾ, ‘‘ਭਾਰਤ ਨਾਲੋਂ ਜ਼ਿਆਦਾ ਪਾਕਿਸਤਾਨ ਦੇ ਲੋਕਾਂ ਨੇ ਅੱਤਵਾਦ ਦੇ ਹੱਥੋਂ ਜਾਨ ਗੁਆਈ ਹੈ ਪਰ ਭਾਰਤ ਫਿਰ ਵੀ ਕਹਿੰਦਾ ਹੈ ਕਿ ਮੁਸਲਮਾਨ ਅਤੇ ਅੱਤਵਾਦੀ ਇਕ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਦੰਗਿਆਂ ਦੇ ਦੌਰਾਨ ਮਾਰੇ ਗਏ ਲੋਕਾਂ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ।’’ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਵੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਵਿਚਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਹੋਈ ਤਤਰਾਰ ਨੂੰ ਥਾਂ ਦਿੱਤੀ ਹੈ।
ਅਖਬਾਰ ਨੇ ਲਿਖਿਆ ਕਿ ਜਦੋਂ ਜੈਸ਼ੰਕਰ ਨੇ ਪਾਕਿਸਤਾਨ ਨੂੰ ‘ਅੱਤਵਾਦ ਦਾ ਕੇਂਦਰ’ ਦੱਸਿਆ ਤਾਂ ਬਿਲਾਵਲ ਭੁੱਟੋ ਨੇ ਪਲਟਵਾਰ ਕੀਤਾ ਅਤੇ ਨਰਿੰਦਰ ਮੋਦੀ ’ਤੇ ਟਿੱਪਣੀ ਕੀਤੀ। ਅਖਬਾਰ ਨੇ ਕਿਹਾ, ‘ਕਸ਼ਮੀਰ ਨੂੰ ਲੈ ਕੇ ਪਰਮਾਣੂ ਹਥਿਆਰਾਂ ਨਾਲ ਲੈਸ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਬਣ ਰਹੇ ਹਨ।’
Comment here