ਖਬਰਾਂਖੇਡ ਖਿਡਾਰੀਦੁਨੀਆ

ਜੈਵਲਿਨ ਥ੍ਰੋਅ ’ਚ ਅਨੂ ਰਾਣੀ ਨੇ ਕਾਂਸੀ ਜਿੱਤੀ

ਬਰਮਿੰਘਮ-ਇਥੇ ਰਾਸ਼ਟਰਮੰਡਲ ਖੇਡਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ’ਚ ਅਨੂ ਰਾਣੀ ਨੇ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ, ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਜੈਵਲਿਨ ਥ੍ਰੋਅਰ ਬਣ ਗਈ ਹੈ। ਰਾਣੀ ਨੇ ਆਪਣੀ ਤੀਜੀ ਕੋਸ਼ਿਸ਼ ’ਚ 60 ਮੀਟਰ ਦੂਰ ਜੈਵਲਿਨ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਆਸਟਰੇਲੀਆ ਦੀ ਕੇਲਸੇ ਲੀ ਬਾਰਬਰ ਨੇ 64.43 ਮੀਟਰ ਦੇ ਥ੍ਰੋ ਨਾਲ ਸੋਨ ਤਮਗਾ ਜਿੱਤਿਆ, ਜਦਕਿ ਉਸ ਦੀ ਹਮਵਤਨ ਮੈਕੇਂਜੀ ਲਿਟਲ 64.27 ਮੀਟਰ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਹੀ। ਰਾਣੀ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ’ਚ ਕਾਸ਼ੀਨਾਥ ਨਾਇਕ ਅਤੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ’ਚ ਕ੍ਰਮਵਾਰ ਕਾਂਸੀ ਅਤੇ ਸੋਨ ਤਮਗੇ ਜਿੱਤੇ ਹਨ। ਨਾਇਕ ਨੇ 2010 ਦੀਆਂ ਦਿੱਲੀ ਰਾਸ਼ਟਰਮੰਡਲ ਖੇਡਾਂ ’ਚ ਤਮਗੇ ਜਿੱਤੇ ਸਨ, ਜਦਕਿ ਚੋਪੜਾ ਨੇ 2018 ਗੋਲਡ ਕੋਸਟ ’ਚ ਤਮਗੇ ਜਿੱਤੇ ਸਨ।

Comment here