ਮਨੋਰੰਜਨ

ਜੈਲਲਿਤਾ ਦੀ ਬਾਇਓਪਿਕ ਸਾਰੇ ਸਿਨਮੇ ਖੁੱਲਣ ਤੇ ਹੋਵੇਗੀ ਰਿਲੀਜ਼

ਮੁੰਬਈ- ਮਰਹੂਮ ਜੈਲਲਿਤਾ ਦੀ ਬਾਇਓਪਿਕ ਥਲਾਈਵੀ ਵਿੱਚ ਕੰਗਨਾ ਰਣੌਤ ਮੁੱਖ ਭੂਮਿਕਾ ਵਿੱਚ ਹੈ। ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉੱਡ ਚੁੱਕੀਆਂ ਹਨ। ਅਜਿਹੀਆਂ ਅਫ਼ਵਾਹਾਂ ’ਤੇ  ਰੋਕ ਲਾਉੰਦਿਆਂ ਕੰਗਨਾ ਨੇ ਕਿਹਾ ਹੈ ਕਿ ਥਲਾਈਵੀ ਨੂੰ ਲੈ ਕੇ ਹਾਲੇ ਤਕ ਕੋਈ ਰਿਲੀਜ਼ ਡੇਟ ਫਾਈਨਲ ਨਹੀਂ ਹੋਈ। ਕ੍ਰਿਪਾ ਕਰਕੇ ਅਫ਼ਵਾਹਾਂ ਤੋਂ ਬਚੋ। ਅਸੀਂ ਫਿਲਮ ਨੂੰ ਉਦੋਂ ਰਿਲੀਜ਼ ਕਰਾਂਗੇ ਜਦੋਂ ਪੂਰੇ ਦੇਸ਼ ’ਚ ਸਾਰੇ ਸਿਨੇਮਾ ਹਾਲ ਖੁੱਲ੍ਹ ਜਾਣਗੇ। ਸਾਫ ਹੈ ਕਿ ਥਲਾਈਵੀ ਦਾ ਇੰਤਜ਼ਾਰ ਕਰ ਰਹੇ ਫੈਨਜ਼ ਨੂੰ ਹਾਲੇ  ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।

Comment here