ਸਿਆਸਤਖਬਰਾਂਚਲੰਤ ਮਾਮਲੇ

ਜੈਫ ਜੈਂਟਸ ਵ੍ਹਾਈਟ ਹਾਊਸ ਦਾ ਨਵਾਂ ‘ਚੀਫ਼ ਆਫ਼ ਸਟਾਫ’ ਨਿਯੁਕਤ

ਵਾਸ਼ਿੰਗਟਨ-ਸਾਬਕਾ ਰਾਸ਼ਟਰਪਤੀ ਓਬਾਮਾ ਦੀ ਸਰਕਾਰ ’ਚ ਕੰਮ ਕਰ ਚੁੱਕੇ ਜੈਫ ਜੈਂਟਸ ਬਾਰੇ ਖਬਰ ਆਈ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ 56 ਸਾਲਾ ਜੈਫ ਜੈਂਟਸ ਨੂੰ ਵ੍ਹਾਈਟ ਹਾਊਸ ਦਾ ਨਵਾਂ ‘ਚੀਫ ਆਫ ਸਟਾਫ’ ਨਿਯੁਕਤ ਕੀਤਾ ਹੈ। ਜੈਂਟਸ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਇਕ ਵੱਡੀ ਮੁਹਿੰਮ ਚਲਾਈ ਸੀ। ਜੈਂਟਸ ਰੋਨ ਕਲੇਨ ਦੀ ਥਾਂ ਲੈਣਗੇ, ਜੋ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਇਸ ਅਹੁਦੇ ’ਤੇ ਰਹੇ ਹਨ। ਬਾਈਡੇਨ ਨੇ ਕਿਹਾ ਕਿ ਅਗਲੇ ਹਫ਼ਤੇ ਵ੍ਹਾਈਟ ਹਾਊਸ ’ਚ ਇਕ ਅਧਿਕਾਰਤ ਪਰਿਵਰਤਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਜੈੱਫ ਰੋਨ ਦੀ ਚੁਸਤ ਅਤੇ ਅਣਥੱਕ ਲੀਡਰਸ਼ਿਪ ਦੀ ਮਿਸਾਲ ਨੂੰ ਜਾਰੀ ਰੱਖਾਂਗੇ ਕਿਉਂਕਿ ਅਸੀਂ ਹਰ ਰੋਜ਼ ਲੋਕਾਂ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਇਥੇ ਲੋਕਾਂ ਦੀ ਸੇਵਾ ਕਰਨ ਲਈ ਭੇਜੇ ਗਏ ਹਨ।’’

Comment here