ਮੁੰਬਈ-ਮਹਾਰਾਸ਼ਟਰ ਦੇ ਪਾਲਘਰ ਅਤੇ ਦਹਿਸਰ ਵਿਚਾਲੇ ਜੈਪੁਰ ਐਕਸਪ੍ਰੈੱਸ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਆਰਪੀਐਫ ਜਵਾਨ ਨੇ ਫਾਇਰਿੰਗ ਕੀਤੀ ਹੈ। ਗੋਲੀ ਲੱਗਣ ਕਾਰਨ ਏਐਸਆਈ ਤਿਲਕਰਾਮ ਸਮੇਤ ਤਿੰਨ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਸ਼ੀ ਜਵਾਨ ਦਾ ਨਾਂ ਚੇਤਨ ਦੱਸਿਆ ਜਾ ਰਿਹਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਵਾਨ ਨੇ ਆਪਣੇ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਏਐਸਆਈ ਸਮੇਤ ਤਿੰਨ ਯਾਤਰੀ ਮਾਰੇ ਗਏ।
ਇਹ ਘਟਨਾ ਅੱਜ (31 ਜੁਲਾਈ) ਸਵੇਰੇ 5 ਵਜੇ ਦੇ ਕਰੀਬ ਵਾਪਰੀ। ਗੋਲੀਬਾਰੀ ਪਾਲਘਰ ਅਤੇ ਮੁੰਬਈ ਦੇ ਵਿਚਕਾਰ ਦਹਿਸਰ ਵਿੱਚ ਹੋਈ। ਗੋਲੀ ਚਲਾਉਣ ਵਾਲੇ ਪੁਲਿਸ ਕਾਂਸਟੇਬਲ ਨੂੰ ਮੀਰਾ ਰੋਡ ਨੇੜੇ ਕਾਬੂ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਮਾਨਸਿਕ ਤਣਾਅ ਤੋਂ ਪੀੜਤ ਸੀ।
ਪੱਛਮੀ ਰੇਲਵੇ ਨੇ ਆਪਣੇ ਬਿਆਨ ਵਿੱਚ ਕਿਹਾ, “ਇੱਕ ਆਰਪੀਐਫ ਕਾਂਸਟੇਬਲ ਨੇ ਪਾਲਘਰ ਸਟੇਸ਼ਨ ਨੂੰ ਪਾਰ ਕਰਨ ਤੋਂ ਬਾਅਦ ਇੱਕ ਚੱਲਦੀ ਜੈਪੁਰ ਐਕਸਪ੍ਰੈਸ ਟਰੇਨ ਦੇ ਅੰਦਰ ਗੋਲੀਬਾਰੀ ਕੀਤੀ। ਉਸ ਨੇ ਇੱਕ ਆਰਪੀਐਫ ਏਐਸਆਈ ਅਤੇ ਤਿੰਨ ਹੋਰ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ। ਫਿਰ ਉਹ ਦਹਿਸਰ ਸਟੇਸ਼ਨ ਦੇ ਨੇੜੇ ਰੇਲਗੱਡੀ ਵਿੱਚੋਂ ਛਾਲ ਮਾਰ ਗਿਆ। ਦੋਸ਼ੀ ਕਾਂਸਟੇਬਲ ਨੂੰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ।”
ਜਾਣਕਾਰੀ ਮੁਤਾਬਕ ਸਵੇਰੇ 5.23 ਵਜੇ ਜੈਪੁਰ-ਮੁੰਬਈ ਸੈਂਟਰਲ ਸੁਪਰਫਾਸਟ ਐਕਸਪ੍ਰੈੱਸ ਟਰੇਨ ਨੰਬਰ 12956 ਦੇ ਬੀ5 ਕੋਚ ‘ਚ ਗੋਲੀਬਾਰੀ ਹੋਈ। ਇਹ ਟ੍ਰੇਨ ਜੈਪੁਰ ਜੰਕਸ਼ਨ ਤੋਂ 02:00 ਵਜੇ ਰਵਾਨਾ ਹੁੰਦੀ ਹੈ ਅਤੇ 06:55 ਵਜੇ ਮੁੰਬਈ ਸੈਂਟਰਲ ਪਹੁੰਚਦੀ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਏਐਸਆਈ ਦਾ ਨਾਮ ਤਿਲਕ ਰਾਮ ਹੈ।
ਦੱਸ ਦੇਈਏ ਕਿ ਜੈਪੁਰ ਐਕਸਪ੍ਰੈਸ ਜੈਪੁਰ ਤੋਂ ਮੁੰਬਈ ਜਾ ਰਹੀ ਸੀ। ਖਬਰਾਂ ਮੁਤਾਬਕ ਕਾਂਸਟੇਬਲ ਦੀ ਆਪਣੇ ਸਾਥੀ ਨਾਲ ਬਹਿਸ ਹੋ ਗਈ ਅਤੇ ਜਦੋਂ ਕੁਝ ਲੋਕਾਂ ਨੇ ਦਖਲ ਦਿੱਤਾ ਤਾਂ ਦੋਸ਼ੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ।
Comment here