ਨਵੀਂ ਦਿੱਲੀ-ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਕਥਿਤ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਦਰਜ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਜ਼ਮਾਨਤ ਦੀਆਂ ਸ਼ਰਤਾਂ ’ਚ ਬਦਲਾਅ ਕਰਦਿਆਂ ਜੈਕਲੀਨ ਨੂੰ ਉਸ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਮਿਲ ਗਈ ਹੈ। ਅਦਾਲਤ ਨੇ ਜੈਕਲੀਨ ਫਰਨਾਂਡੀਜ਼ ਨੂੰ ਉਸ ਦੀ ਅਗਾਊਂ ਇਜਾਜ਼ਤ ਲੈਣ ਦੀ ਬਜਾਏ ਦੇਸ਼ ਛੱਡਣ ਤੋਂ ਘੱਟੋ-ਘੱਟ 3 ਦਿਨ ਪਹਿਲਾਂ ਉਨ੍ਹਾਂ ਨੂੰ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ।
ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ, ਜਿਸ ਨੇ ਪਿਛਲੇ ਸਾਲ 15 ਨਵੰਬਰ ਨੂੰ ਜੈਕਲੀਨ ਨੂੰ ਜ਼ਮਾਨਤ ਦਿੱਤੀ ਸੀ, ਨੇ ਹੁਕਮ ’ਚ ਕਿਹਾ ਕਿ ਅਦਾਕਾਰਾ ਨੂੰ ਪੇਸ਼ੇਵਰ ਮੌਕਿਆਂ ਦਾ ਲਾਭ ਉਠਾਉਣ ਲਈ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਵਿਦੇਸ਼ ਜਾਣ ਦੀ ਲੋੜ ਸੀ ਤੇ ਉਸ ਨੇ ਹੁਣ ਤੱਕ ਕਦੇ ਵੀ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕੀਤੀ ਹੈ। ਜੱਜ ਨੇ 10 ਅਗਸਤ ਨੂੰ ਦਿੱਤੇ ਇਕ ਹੁਕਮ ’ਚ ਜ਼ਮਾਨਤ ਦੀ ਸ਼ਰਤ ’ਚ ਸੋਧ ਕਰਦਿਆਂ ਕਿਹਾ ਕਿ ਦੇਸ਼ ਛੱਡਣ ਤੋਂ ਪਹਿਲਾਂ ਅਦਾਲਤ ਦੀ ਅਗਾਊਂ ਇਜਾਜ਼ਤ ਲੈਣੀ ਰੋਜ਼ੀ-ਰੋਟੀ ਗੁਆਉਣ ਦਾ ਇਕ ਕਾਰਨ ਬਣ ਸਕਦਾ ਹੈ। ਇਸ ਫੈਸਲੇ ਨਾਲ ਜੈਕਲੀਨ ਵਿਦੇਸ਼ ਜਾ ਸਕਦੀ ਹੈ।
ਜੈਕਲੀਨ ਨੂੰ ਅਦਾਲਤ ਨੇ ਦਿੱਤੀ ਵਿਦੇਸ਼ ਜਾਣ ਦੀ ਇਜਾਜ਼ਤ

Comment here