ਸਿਆਸਤਖਬਰਾਂਦੁਨੀਆ

ਜੇ ਹਿੰਮਤ ਹੈ ਤਾਂ ਅਮਰੀਕਾ ‘ਚ ਰਿਫਰੈਂਡਮ ਕਰੇ ਪੰਨੂ-ਸੁੱਖੀ ਚਾਹਲ

ਕੈਨੇਡਾ-ਸਿੱਖ ਭਾਈਚਾਰਾ ਕਦੇ ਵੀ ਖ਼ਾਲਿਸਤਾਨ ਦੀ ਹਮਾਇਤ ‘ਚ ਨਹੀਂ ਹੈ। ‘ਸਿੱਖਸ ਫਾਰ ਜਸਟਿਸ’ ਦੇ ਗੁਰਪਤਵੰਤ ਪੰਨੂ ਨੂੰ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਸੁੱਖੀ ਚਾਹਲ ਨੇ ਓਪਨ ਚੈਲੰਜ ਕੀਤਾ ਹੈ ਕਿ ਜੇਕਰ ਉਸ ‘ਚ ਹਿੰਮਤ ਹੈ ਤਾਂ ਅਮਰੀਕਾ ‘ਚ ਰਿਫਰੈਂਡਮ ਕਰ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਇਹ ਪੰਨੂ ਦੀ ਵੱਡੀ ਕਮਜ਼ੋਰੀ ਹੈ ਕਿ ਉਹ ਅੱਜ ਤੱਕ ਅਮਰੀਕਾ ‘ਚ ਰਿਫਰੈਂਡਮ ਨਹੀਂ ਕਰਵਾ ਸਕਿਆ ਹੈ, ਜਦੋਂ ਕਿ ਉਹ ਖ਼ੁਦ ਨਿਊਯਾਰਕ ਨਾਲ ਸਬੰਧਿਤ ਹੈ ਅਤੇ ਜ਼ਿਆਦਾਤਰ ਖ਼ਾਲਿਸਤਾਨੀ ਨੂੰ ਸਪੋਰਟ ਕਰਨ ਵਾਲੇ ਲੋਕ ਕੈਲੀਫੋਰਨੀਆ ਵਿਖੇ ਰਹਿੰਦੇ ਹਨ।
ਉਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਿਫਰੈਂਡਮ ਦਾ ਪੱਖ ਲੈਣ ਵਾਲੇ ਲੋਕਾਂ ਨੂੰ ਗੁਰਦੁਆਰਿਆਂ ਤੋਂ ਬਾਹਰ ਹੀ ਰੱਖਣ ਕਿਉਂਕਿ ਗੁਰਦੁਆਰੇ ‘ਚ ਸਿੱਖਾਂ ਦੇ ਨਾਲ-ਨਾਲ ਸਿੱਖ ਧਰਮ ‘ਚ ਵਿਸ਼ਵਾਸ ਰੱਖਣ ਵਾਲੇ ਲੋਕ ਵੀ ਆਉਂਦੇ ਹਨ। ਗੁਰਦੁਆਰਾ ਜੋੜਨ ਦਾ ਸਥਾਨ ਹੁੰਦਾ ਹੈ ਨਾ ਕਿ ਤੋੜਨ ਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਮੰਤਰੀ ਰਚਨਾ ਸਿੰਘ ਨੂੰ ਇਸ ਸਭ ਦੀ ਜਾਣਕਾਰੀ ਹੈ ਪਰ ਫਿਰ ਵੀ ਉਹ ਕੁੱਝ ਨਹੀਂ ਕਰ ਰਹੇ, ਇਸ ਲਈ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਕਦੇ ਵੀ ਖ਼ਾਲਿਸਤਾਨ ਦੀ ਹਮਾਇਤ ‘ਚ ਨਹੀਂ ਹੈ ਅਤੇ ਪੰਨੂ ਵਰਗੇ ਮੰਦਰਾਂ, ਗੁਰਦੁਆਰਿਆਂ ‘ਚ ਨਾਅਰੇ ਲਿਖ ਕੇ ਸਿੱਖ ਭਾਈਚਾਰੇ ਦਾ ਨਾਂ ਉੱਚਾ ਨਹੀਂ ਕਰ ਸਕਦੇ। ਸੁੱਖੀ ਚਾਹਲ ਨੇ ਕਿਹਾ ਕਿ ਇੱਥੇ ਹਿੰਦੂ ਅਤੇ ਸਿੱਖ ਆਪਸ ‘ਚ ਪਿਆਰ ਨਾਲ ਰਹਿੰਦੇ ਹਨ। ਜੇਕਰ ਪੰਨੂ ਦੀਆਂ ਅਜਿਹੀਆਂ ਹੀ ਹਰਕਤਾਂ ਰਹੀਆਂ ਤਾਂ ਉਸ ਖ਼ਿਲਾਫ਼ ਸਰਕਾਰ ਕਾਰਵਾਈ ਕਰ ਸਕਦੀ ਹੈ

Comment here