ਅਰੂਸਾ ਆਲਮ ਨੂੰ ਲੈ ਕੇ ਵਿਵਾਦ ਕਰਨ ਵਾਲੇ ਸਿਆਸੀ ਸ਼ਰੀਕਾਂ ਨੂੰ ਕੈਪਟਨ ਦਾ ਠੋਕਵਾਂ ਜੁਆਬ
ਚੰਡੀਗਡ਼੍ਹ – ਪੰਜਾਬ ਦੀ ਸਿਆਸਤ ਇਸ ਵੇਲੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤੀ ਨੂੰ ਲੈ ਕੇ ਕਾਫੀ ਗਰਮਾਈ ਹੋਈ ਹੈ। ਵੱਖ -ਵੱਖ ਸਿਆਸੀ ਹਸਤੀਆਂ ਵੱਲੋਂ ਅਰੂਸਾ ਨੂੰ ਆਈਐਸਆਈ ਦਾ ਏਜੰਟ ਕਿਹਾ ਜਾ ਰਿਹਾ ਹੈ। ਇਸ ਸਾਰੇ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਬੇਹਦ ਨਰਾਜ਼ ਹਨ। ਇਸ ਵਿਵਾਦਿਤ ਮੁੱਦੇ ਨੂੰ ਅੱਜ ਨਵਾਂ ਮੋੜ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਫੇਸਬੁੱਕ ਵਾਲ ’ਤੇ ਕੁਝ ਫੋਟੋਆਂ ਸ਼ੇਅਰ ਕਰ ਕੇ ਇਕ ਨੋਟ ਵੀ ਲਿਖਿਆ ਹੈ। ਇਸ ਨਾਲ ਉਨ੍ਹਾਂ ਇਕ ਨਵੀਂ ਬੁਝਾਰਤ ਪਾਉਂਦਿਆਂ ਕਿਹਾ ਕਿ ਬੁਝੋ ਇਨ੍ਹਾਂ ਵਿਚੋਂ ਕਿਹਡ਼ਾ ਕਿਹਡ਼ਾ ਆਈਐਸਆਈ ਦਾ ਏਜੰਟ ਹੈ। ਉਨ੍ਹਾਂ ਲਿਖਿਆ ਕਿ ਮੈਂ ਅਰੂਸਾ ਆਲਮ ਦੀਆਂ ਵੱਖ -ਵੱਖ ਪਤਵੰਤੇ ਸੱਜਣਾਂ ਦੇ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਉਹ ਸਾਰੇ ਵੀ ਆਈਐਸਆਈ ਦੇ ਏਜੰਟ ਹਨ। ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਹ ਸਭ ਸਿਰਫ਼ ਤੰਗ ਮਾਨਸਿਕਤਾ ਦਾ ਪ੍ਰਗਟਾਵਾ ਹੈ।
Comment here