ਦੁਨੀਆ

ਜੇ ਯੂ ਪੀ ਮਿਸ਼ਨ ਹੋ ਸਕਦਾ ਤਾਂ ਪੰਜਾਬ ਮਿਸ਼ਨ ਕਿਉਂ ਨਹੀਂ-ਕਿਸਾਨ ਨੇਤਾ ਚੜੂਨੀ ਨੇ ਕੀਤਾ ਸਵਾਲ

ਹੁਸ਼ਿਆਰਪੁਰ-ਹਰਿਆਣਾ ਨਾਲ ਸੰਬੰਧਤ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅੱਜ ਪੰਜਾਬ ਦੇ ਦੋਆਬਾ ਖੇਤਰ ਦੇ ਦੌਰੇ ਤੇ ਹਨ,  ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਚ ਉਨਹਾਂ ਦਾ  ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ  ਕਿਸਾਨਾਂ ਤੇ ਮਜ਼ਦੂਰਾਂ ਦੇ ਇਕੱਠ ਵਿੱਚ ਚੜੂਨੀ ਨੇ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਰਹੀਆਂ ਵੱਖ- ਵੱਖ ਰਾਜਨੀਤਕ ਪਾਰਟੀਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕੁਝ ਨਹੀਂ ਸੰਵਾਰਿਆ ਅਤੇ ਸੂਬੇ ਦੀ ਕਿਸਾਨੀ ਨੂੰ ਆਰਥਿਕ ਮੰਦਹਾਲੀ ਅਤੇ ਖੁਦਕੁਸ਼ੀਆਂ ਵਲ ਧੱਕ ਦਿੱਤਾ ਹੈ। ਆਗਾਮੀ ਚੋਣਾਂ ਵਿਚ ਕਿਸਾਨਾਂ ਮਜ਼ਦੂਰਾਂ ਨੂੰ ਇਕ ਹੋ ਕੇ ਇਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਵੱਡਾ ਸਬਕ ਸਿਖਾਉਣ ਦੀ ਲੋੜ ਹੈ । ਗੁਰਨਾਮ ਸਿੰਘ ਚੜੂਨੀ ਅਤੇ ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਸਾਂਝੇ ਤੌਰ ‘ਤੇ ਗੜ੍ਹਸ਼ੰਕਰ ਵਿਚ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ । ਇਸ ਮੌਕੇ ਵੀ ਵੱਡਾ ਇਕਠ ਹੋਇਆ। ਚੜੂਨੀ ਨੇ ਕਿਹਾ ਕਿ ਜੇਕਰ ਕਿਸਾਨ ਮਿਸ਼ਨ ਯੂ ਪੀ ਚਲਾ ਸਕਦੇ ਹਨ ਤਾਂ ਮਿਸ਼ਨ ਪੰਜਾਬ ਕਿਉਂ ਨਹੀਂ।ਅਕਾਲੀ ਦਲ ਬਾਦਲ ਵਲੋਂ ਦਿੱਲੀ ਦੇ ਬਾਰਡਰਾਂ ਤੇ ਸੱਠ ਫੀਸਦੀ ਆਪਣੇ ਵਰਕਰ ਹੋਣ ਦੇ ਦਾਅਵੇ ਬਾਰੇ ਸਵਾਲ ਤੇ ਚੜੂਨੀ ਨੇ ਕਿਹਾ ਕਿ ਅਕਾਲੀ ਆਪਣੇ ਵਰਕਰ ਵਾਪਸ ਸੱਦ ਲੈਣ, ਅਸੀਂ ਅੰਦੋਲਨ ਆਪੇ ਚਲਾ ਲਵਾਂਗੇ।ਓਧਰ ਖੰਨੇ ਦੀਆਂ ਗਲੀਆਂ –  ਬਾਜ਼ਾਰਾਂ ਵਿੱਚ ਕੀ ‘ਤੁਸੀ ਚਾਹੁੰਦੇ ਹੋ ਅਗਲਾ ਸੀਐਮ ਹੋਵੇ ਬਲਬੀਰ ਸਿੰਘ ਰਾਜੇਵਾਲ’? ਪੋਸਟਰ ਲਾਇਆ ਗਿਆ ਹੈ, ਜਾਰੀਕਰਤਾ ਵਜੋਂ ਭਾਰਤੀ ਕਿਸਾਨ ਯੂਨੀਅਨ ਦਾ ਨਾਮ ਵੀ ਹੇਠਾਂ ਲਿਖਿਆ ਗਿਆ ਹੈ, ਰਾਜੇਵਾਲ ਯੂਨੀਅਨ ਦੇ ਆਗੂਆਂ ਨੇ ਕਿਹਾ ਹੈ ਕਿ ਯੂਨੀਅਨ ਦਾ ਇਹਨਾਂ ਪੋਸਟਰਾਂ ਨਾਲ ਕੋਈ ਸੰਬੰਧ ਨਹੀ, ਪਰ ਹਾਂ ਇਹ ਰਾਜੇਵਾਲ ਨੂੰ ਪਿਆਰ ਕਰਨ ਵਾਲਿਆਂ ਵਲੋਂ ਲਾਏ ਹੋ ਸਕਦੇ ਨੇ।

Comment here