ਸਿਆਸਤਖਬਰਾਂਦੁਨੀਆ

ਜੇ ਜੇਬ ਚ ਕੁਝ ਹੁੰਦਾ ਤੇ ਨਾਲ ਅਮਰੀਕਾ ਸਾਥ ਰਹਿੰਦਾ ਤਾਂ ਅਫਗਾਨ ਫੌਜ ਨਾ ਹਾਰਦੀ

ਵਾਸ਼ਿੰਗਟਨ – ਦਿ ਵਾਸ਼ਿੰਗਟਨ ਪੋਸਟ ਦੀ ਇਕ ਨਵੀਂ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਬਸੰਤ ਰੁੱਤ ਵਿਚ ਆਪਣਾ ਹਮਲਾ ਸ਼ੁਰੂ ਕਰ ਦਿੱਤਾ ਸੀ। ਜਿਵੇਂ-ਜਿਵੇਂ ਅਮਰੀਕਾ ਦੀ ਤਾਕਤ ਦੀ ਗਿਰਾਵਟ ਦੀ ਚਾਲ ਵਧੀ, ਅਫਗਾਨਿਸਤਾਨ ਦੇ ਵਿਸ਼ੇਸ਼ ਆਪ੍ਰੇਟਰਾਂ ਨੂੰ ਵੱਡੇ ਪੈਮਾਨੇ ’ਤੇ ਰੱਖਿਆ ਮੰਤਰਾਲਾ ਦੀ ਕਮਾਨ ਦੇ ਤਹਿਤ ਟਰਾਂਸਫਰ ਕਰ ਦਿੱਤਾ ਗਿਆ। ਦੇਸ਼ ਦੇ ਸਭ ਤੋਂ ਉੱਚ ਸਿਖਿਅਤ ਲੜਾਕਿਆਂ ਨੂੰ ਨਾ ਅਮਰੀਕੀ ਹਵਾਈ ਸਮਰਥਨ ਮਿਲ ਰਿਹਾ ਸੀ ਅਤੇ ਨਾ ਹੀ ਤਨਖਾਹ ਪਰ ਉਨ੍ਹਾਂ ਨੂੰ ਰੱਖਿਆਤਮਕ ਮੁਹਿੰਮਾਂ ਦੀ ਜ਼ਿੰਮਵਾਰੀ ਸੌਂਪ ਦਿੱਤੀ ਗਈ ਸੀ। ਜਿਵੇਂ-ਜਿਵੇਂ ਝੜਪਾਂ ਤੇਜ਼ ਹੁੰਦੀਆਂ ਗਈਆਂ, ਅਫਗਾਨਿਸਤਾਨ ਦੇ ਕਈ ਪੁਲਸ ਮੁਲਾਜ਼ਮ ਬਿਨਾਂ ਤਨਖਾਹ ਦੇ ਆਪਣੇ 6ਵੇਂ ਮਹੀਨੇ ਵਿਚ ਦਾਖਲ ਕਰ ਹੋ ਰਹੇ ਸਨ। ਇਹ ਇਕ ਵਿਆਪਕ ਸਮੱਸਿਆ ਸੀ ਜਿਸਨੇ ਸਰਕਾਰੀ ਫੋਰਸਾਂ ਦਾ ਮਨੋਬਲ ਡਿੱਗਾ ਦਿੱਤਾ ਅਤੇ ਉਨ੍ਹਾਂ ਨੂੰ ਤਾਲਿਬਾਨ ਪ੍ਰਸਤਾਵਾਂ ਵਿਚ ਆਕਰਸ਼ਨ ਦਿਖਾਈ ਦੇਣ ਲੱਗਾ। ਹਾਲੇ ਹੋਰ ਸਮੀਖਿਆ ਹੋਣੀ ਹੈ, ਪਰ ਇਹ ਤਾਂ ਸਾਫ ਹੈ ਕਿ ਖਾਲੀ ਜੇਬ ਤੇ ਅਮਰੀਕੀ ਫੌਜ ਦਾ ਸਾਥ ਨਾ ਰਹਿਣ ਕਰਕੇ ਅਫਗਾਨ ਫੌਜ ਤਾਲਿਬਾਨ ਤੋਂ ਹਾਰ ਗਈ।

Comment here