ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਜੇ ਚੀਨ ਨੇ ਤਾਇਵਾਨ ‘ਤੇ ਹਮਲਾ ਕੀਤਾ, ਅਮਰੀਕਾ ਦੇਵੇਗਾ ਫੌਜੀ ਦਖਲ

ਟੋਕੀਓ-ਰੂਸ ਯੂਕਰੇਨ ਜੰਗ ਦੇ ਚਲਦਿਆਂ ਰੂਸ ਦੀ ਵਿਰੋਧਤਾ ਕਰਨ ਵਾਲੇ ਅਮਰੀਕੀ ਪ੍ਰਸ਼ਾਸਨ ਨੇ ਚੀਨ ਨੂੰ ਵੀ ਘੂਰਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਜੇਕਰ ਚੀਨ ਨੇ ਤਾਇਵਾਨ ‘ਤੇ ਹਮਲਾ ਕੀਤਾ ਤਾਂ ਉਨ੍ਹਾਂ ਦਾ ਦੇਸ਼ ਫ਼ੌਜੀ ਦਖਲਅੰਦਾਜ਼ੀ ਕਰੇਗਾ। ਇਹ ਬਿਆਨ ਪਿਛਲੇ ਕੁਝ ਦਹਾਕਿਆਂ ਵਿੱਚ ਤਾਇਵਾਨ ਦੇ ਸਮਰਥਨ ਵਿੱਚ ਸਿੱਧੇ ਅਤੇ ਉੱਚੇ ਬਿਆਨਾਂ ਵਿੱਚੋਂ ਇੱਕ ਹੈ। ਬਾਈਡੇਨ ਨੇ ਕਿਹਾ ਕਿ ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਸਵੈ-ਸ਼ਾਸਨ ਵਾਲੇ ਟਾਪੂ ਦਾ ਬਚਾਅ ਕਰਨ ਲਈ ਦਬਾਅ “ਹੋਰ ਵੀ ਵਧ ਗਿਆ ਹੈ”। ਉਹਨਾਂ ਨੇ ਅੱਗੇ ਕਿਹਾ ਕਿ ਤਾਇਵਾਨ ਦੇ ਵਿਰੁੱਧ ਤਾਕਤ ਦੀ ਵਰਤੋਂ ਕਰਨ ਦਾ ਚੀਨ ਦਾ ਕਦਮ “ਨਾ ਸਿਰਫ਼ ਬੇਇਨਸਾਫ਼ੀ” ਹੋਵੇਗਾ, ਸਗੋਂ “ਇਹ ਪੂਰੇ ਦੇਸ਼ ਨੂੰ ਉਜਾੜ ਦੇਵੇਗਾ ਅਤੇ ਖੇਤਰ ਅਤੇ ਯੂਕ੍ਰੇਨ ਵਿੱਚ ਕੀਤੀ ਗਈ ਕਾਰਵਾਈ ਦੇ ਸਮਾਨ ਹੋਵੋਗਾ।” ਇੱਕ ਚੀਨ” ਨੀਤੀ ਦੇ ਤਹਿਤ, ਅਮਰੀਕਾ ਬੀਜਿੰਗ ਨੂੰ ਚੀਨ ਸਰਕਾਰ ਵਜੋਂ ਮਾਨਤਾ ਦਿੰਦਾ ਹੈ ਅਤੇ ਉਸ ਦੇ ਤਾਇਵਾਨ ਨਾਲ ਕੋਈ ਕੂਟਨੀਤਕ ਸਬੰਧ ਨਹੀਂ ਹਨ। ਹਾਲਾਂਕਿ, ਉਸ ਦਾ ਤਾਈਵਾਨ ਨਾਲ ਗੈਰ ਰਸਮੀ ਸੰਪਰਕ ਹੈ। ਅਮਰੀਕਾ ਇਸ ਟਾਪੂ ਦੀ ਰੱਖਿਆ ਲਈ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ਵੀ ਕਰਦਾ ਹੈ।

Comment here