ਸਿਆਸਤਖਬਰਾਂ

ਜੇ ਕਾਂਗਰਸ ਨਾ ਹੁੰਦੀ ਤਾਂ ਪੰਜਾਬ ਅੱਤਵਾਦ ਦੀ ਅੱਗ ‘ਚ ਨਾ ਸੜਦਾ: ਪੀਐੱਮ ਮੋਦੀ

ਨਵੀਂ ਦਿੱਲੀ:  ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਾਦ ਕਰਦਿਆਂ ਕਾਂਗਰਸ ਤੇ ਦਿੱਖੇ ਤਨਜ਼ ਕਸੇ ਅਤੇ ਵਿਰੋਧੀ ਪਾਰਟੀ ਕਾਂਗਰਸ ਪ੍ਰਤੀ ਹਮਲਾਵਰ ਦਿਸੇ। ਮੋਦੀ ਨੇ ਮਹਿੰਗਾਈ ਤੇ ਰੁਜ਼ਗਾਰ ਦੇ ਮੁੱਦੇ ਤੇ ਵੀ ਬਿਆਨ ਦਿੱਤਾ। ਕੋਰੋਨਾ ਮਹਾਮਾਰੀ ਬਾਰੇ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ 100 ਸਾਲਾਂ ‘ਚ ਮਨੁੱਖਤਾ ਨੇ ਇਨ੍ਹਾਂ ਵੱਡਾ ਸੰਕਟ ਨਹੀਂ ਦੇਖਿਆ। ਸਭ ਲਈ ਇਹ ਇੱਕ ਬਹੁਤ ਵੱਡਾ ਸੰਕਟ ਸੀ ਅਤੇ ਪੂਰੀ ਦੁਨੀਆ ਇਸ ਖਿਲਾਫ਼ ਲੜਾਈ ਲੜ ਰਹੀ ਹੈ। ਇਸਤੋਂ ਇਲਾਵਾ ਮੋਦੀ ਨੇ ਕਿਹਾ ਕਿ ਇਸ ਕੋਰੋਨਾ ਕਾਲ ‘ਚ 80 ਕਰੋੜ ਤੋਂ ਵੱਧ ਦੇਸ਼ਵਾਸੀਆਂ ਲਈ ਮੁਫਤ ਰਾਸ਼ਨ ਦਾ ਇੰਤਜ਼ਾਮ ਕੀਤਾ ਗਿਆ ਸੀ ਤਾਂ ਜੋ ਕਦੇ ਅਜਿਹੀ ਸਥਿਤੀ ਪੈਦਾ ਨਾ ਹੋਵੇ ਕਿ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਨਾ ਬਲ਼ੇ। ਭਾਰਤ ਨੇ ਇਹ ਕੰਮ ਕਰਕੇ ਦੁਨੀਆ ਸਾਹਮਣੇ ਇਕ ਮਿਸਾਲ ਕਾਇਮ ਕੀਤੀ ਹੈ। ਕੋਰੋਨਾ ਦੌਰਾਨ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ, ਅਸੀਂ ਗਰੀਬਾਂ ਤੇ ਲੋੜਵੰਦਾਂ ਨੂੰ ਘਰ ਪ੍ਰਦਾਨ ਕਰਨ ਲਈ ਕੰਮ ਕਰਨਾ ਜਾਰੀ ਰੱਖਿਆ। ਮੋਦੀ ਨੇ ਕਾਂਗਰਸ ‘ਤੇ ਤਿੱਖੇ ਹਮਲੇ ਕਰਦੇ ਕਿਹਾ ਕਿ ਜੇਕਰ ਮਹਾਤਮਾ ਗਾਂਧੀ ਦੀ ਇੱਛਾ ਮੁਤਾਬਕ ਕਾਂਗਰਸ ਨਾ ਹੁੰਦੀ ਤਾਂ ਲੋਕਤੰਤਰ ਪਰਿਵਾਰਵਾਦ ਤੋਂ ਮੁਕਤ ਹੁੰਦਾ। ਐਮਰਜੈਂਸੀ ਦਾ ਕਲੰਕ ਨਾ ਹੁੰਦਾ। ਜੇਕਰ ਕਾਂਗਰਸ ਨਾ ਹੁੰਦੀ ਤਾਂ ਦਹਾਕਿਆਂ ਤਕ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਬਣਾ ਕੇ ਨਾ ਰੱਖਿਆ ਜਾਂਦਾ। ਕਾਂਗਰਸ ਨਾ ਹੁੰਦੀ ਤਾਂ ਜਾਤੀਵਾਦ ਤੇ ਖੇਤਰਵਾਦ ਦਾ ਪਾੜਾ ਇੰਨਾ ਡੂੰਘਾ ਨਾ ਹੁੰਦਾ। ਸਿੱਖਾਂ ਦਾ ਕਤਲੇਆਮ ਨਾ ਹੁੰਦਾ। ਸਾਲ ਦਰ ਸਾਲ ਪੰਜਾਬ ਅੱਤਵਾਦ ਦੀ ਅੱਗ ‘ਚ ਨਹੀਂ ਸੜਦਾ। ਕਸ਼ਮੀਰ ਦੇ ਪੰਡਤਾਂ ਨੂੰ ਕਸ਼ਮੀਰ ਛੱਡਣ ਦਾ ਮੌਕਾ ਨਹੀਂ ਮਿਲਦਾ। ਮੋਦੀ ਨੇ ਇਹ ਵੀ ਕਿਹਾ ਕਿ ਜਦੋਂ ਕਾਂਗਰਸ ਸੱਤਾ ‘ਚ ਸੀ ਤਾਂ ਦੇਸ਼ ਦਾ ਵਿਕਾਸ ਨਹੀਂ ਹੋਣ ਦਿੱਤਾ। ਹੁਣ ਵਿਰੋਧੀ ਧਿਰ ਵਿਚ ਆ ਕੇ ਦੇਸ਼ ਦੇ ਵਿਕਾਸ ‘ਚ ਰੁਕਾਵਟ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੇ ਪਿਉ-ਦਾਦਿਆਂ ਦੀ ਗਲਤੀ ਨੂੰ ਸੁਧਾਰਨਾ ਚਾਹੀਦਾ ਹੈ।

Comment here