ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਜੇਲ੍ਹ ਚ ਬੰਬੀਹਾ ਗਰੁੱਪ ਨੇ ਸੰਦੀਪ ਕੇਕੜਾ ਕੁੱਟਿਆ !

ਮਾਨਸਾ-ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਰੇਕੀ ਕਰਨ ਦੇ ਦੋਸ਼ ਹੇਠ ਨਾਮਜ਼ਦ ਸੰਦੀਪ ਕੇਕੜਾ ਦੀ ਮੁਕਤਸਰ ਜੇਲ੍ਹ ਵਿਚ ਕੁੱਟਮਾਰ ਕਰਨ ਬਾਰੇ ਖਬਰਾਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਸ ’ਵਿਚ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੁੱਟਮਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਗਰੁੱਪ ਨੇ ਚਿਤਾਵਨੀ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੇ ਮਾਮਲੇ ’ਵਿਚ ਕਾਬੂ ਕੀਤੇ ਗੈਂਗਸਟਰਾਂ ਦਾ ਵੀ ਇਹੋ ਹਸ਼ਰ ਕੀਤਾ ਜਾਵੇਗਾ। ਮੁਕਤਸਰ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਨੂੰ ਤਿੰਨ ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ’ਵਿਚ ਤਬਦੀਲ ਕੀਤਾ ਗਿਆ ਹੈ ਤੇ ਸੰਦੀਪ ਨੇ ਸਿਰਫ ਇਕ ਰਾਤ ਹੀ ਮੁਕਤਸਰ ਜੇਲ੍ਹ ’ਵਿਚ ਗੁਜ਼ਾਰੀ। ਦੂਜੀ ਜੇਲ੍ਹ ’ਵਿਚ ਤਬਦੀਲ ਕਰਨ ਤੋਂ ਪਹਿਲਾਂ ਸੰਦੀਪ ਦਾ ਮੈਡੀਕਲ ਕੀਤਾ ਗਿਆ ਸੀ ਜਿਸ ’ਚ ਸਰੀਰ ’ਤੇ ਕੁੱਟਮਾਰ ਦਾ ਕੋਈ ਨਿਸ਼ਾਨ ਨਹੀਂ ਸੀ।

Comment here